ਸੁੱਖਵਿੰਦਰ ਸਾਕਾ
ਰੂਪਨਗਰ: ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਜਿਸ ਨੂੰ ਲੈ ਕੇ ਬਜ਼ਾਰਾਂ ਵਿੱਚ ਪਤੰਗਾਂ ਦੀਆਂ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਗਈਆਂ ਹਨ। ਦੁਕਾਨਦਾਰਾਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੇ ਪਤੰਗ ਦੁਕਾਨਾਂ ਦੇ ਅੰਦਰ ਸਜਾਏ ਗਏ ਹਨ। ਜੇਕਰ ਗੱਲ ਕੀਤੀ ਜਾਵੇ ਨੌਜਵਾਨ ਦੇ ਚਹੇਤੇ ਬਣ ਚੁੱਕੇ ਗਾਇਕ ਸਿੱਧੂ ਮੂਸੇਵਾਲਾ ਦੀ ਤਾਂ ਇਸ ਬਾਰ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਦੀ ਮੰਗ ਬਜ਼ਾਰ ਵਿੱਚ ਜ਼ਰੂਰ ਵਧੀ ਹੈ। ਜਿਸਨੂੰ ਲੈ ਕੇ ਦੁਕਾਨਾਂ ਦੇ ਅੰਦਰ ਜ਼ਿਆਦਾਤਰ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਪਤੰਗ ਦੇਖਣ ਨੂੰ ਮਿਲ ਰਹੇ ਹਨ। ਛੋਟੇ ਬੱਚਿਆਂ ਦੇ ਮਨ ਪਸੰਦੀਦਾ ਕਾਰਟੂਨ ਛੋਟਾ ਭੀਮ ਦੀ ਫੋਟੋ ਵਾਲੇ ਪਤੰਗ ਵੀ ਮਾਰਕੀਟ ਵਿੱਚ ਬੱਚਿਆਂ ਦੀ ਖਿੱਚ ਕੇਂਦਰ ਬਣੇ ਹੋਏ ਹਨ।
ਗੱਲਬਾਤ ਦੌਰਾਨ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਜ਼ਿਆਦਾਤਰ ਨੌਜਵਾਨਾਂ ਅਤੇ ਬੱਚਿਆਂ ਵਲੋਂ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਦੀ ਮੰਗ ਕੀਤੀ ਜਾਂਦੀ ਹੈ । ਜਿਸ ਦੇ ਚਲਦਿਆਂ ਉਨ੍ਹਾਂ ਦੀ ਦੁਕਾਨ 'ਤੇ ਜ਼ਿਆਦਾਤਰ ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਸਬੰਧਿਤ ਹਨ। ਚਾਈਨਾ ਡੋਰ 'ਤੇ ਬੋਲਦਿਆਂ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਾਈਨਾ ਡੋਰ ਨਹੀਂ ਵੇਚੀ ਜਾ ਰਹੀ ਹੈ। ਸਰਕਾਰ ਦੇ ਚਾਈਨਾ ਡੋਰ ਨੂੰ ਠੱਲ੍ਹ ਪਾਉਣ ਦੇ ਸਖਤ ਫੈਸਲੇ ਤੋਂ ਬਾਅਦ ਬਜ਼ਾਰਾਂ ਵਿੱਚ ਚਾਇਨਾਂ ਡੋਰ ਨੂੰ ਮਾਤ ਪਾਉਂਦੀ ਧਾਗੇ ਵਾਲੀ ਡੋਰ ਵੀ ਆ ਗਈ ਹੈ । ਬੇਸ਼ੱਕ ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਆ ਕੇ ਚਾਈਨਾ ਡੋਰ ਦੀ ਮੰਗ ਕਰਦੇ ਹਨ ਪਰ ਉਹ ਧਾਗੇ ਵਾਲੀ ਡੋਰ ਵੇਚਦੇ ਹਨ। ਸਰਕਾਰ ਨੂੰ ਅਪੀਲ ਕਰਦਿਆਂ ਦੁਕਾਨਦਾਰ ਨੇ ਕਿਹਾ ਕਿ ਸਰਕਾਰ ਚਾਈਨਾ ਡੋਰ ਨੂੰ ਪੂਰਨ ਤੌਰ 'ਤੇ ਨੱਥ ਪਾਵੇ , ਕਿਉਂਕਿ ਜੋ ਦੁਕਾਨਦਾਰ ਚਾਈਨਾ ਡੋਰ ਨਹੀਂ ਵੇਚ ਰਹੇ ਉਹਨਾਂ ਦੀ ਦੁਕਾਨਦਾਰੀ ਨੂੰ ਕਾਫੀ ਫਰਕ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab, Rupnagar, Sidhu Moose Wala, Sidhu Moosewala