Home /rupnagar /

Roopnagar News : ਡਾਕਟਰ ਚਰਨਜੀਤ ਸਿੰਘ ਨੇ ਰੋਪੜ-ਮੋਰਿੰਡਾ ਸੜਕ ਤੇ ਪੁੱਲ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ 

Roopnagar News : ਡਾਕਟਰ ਚਰਨਜੀਤ ਸਿੰਘ ਨੇ ਰੋਪੜ-ਮੋਰਿੰਡਾ ਸੜਕ ਤੇ ਪੁੱਲ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ 

ਪੁੱਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ

ਪੁੱਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਪਣੇ ਹਲਕੇ ਦੇ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ ਰੋਪੜ-ਮੋਰਿੰਡਾ ਸੜਕ ਉਤੇ ਨਿਰਮਾਣ ਅਧੀਨ ਪੁੱਲ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ, ਸੜਕ ਦੀ ਖਸਤਾ ਹਾਲਤ ਬਾਰੇ ਪੁੱਛੇ ਸਵਾਲ ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਪੁੱਲ ਦੇ ਤਿਆਰ ਹੋਣ ਦੇ ਨਾਲ ਹੀ ਸੜਕ ਦੀ ਮੁਰੰਮਤ ਦਾ ਕੰਮ ਵੀ ਪੂਰਾ ਹੋ ਜਾਵੇਗਾ ਅਤੇ ਆਵਾਜਾਈ ਲਈ ਇੱਕ ਵਧੀਆ ਸੜਕ ਤਿਆਰ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਵੱਡੀ ਇੰਡਸਟਰੀ ਲਿਆਂਦੀ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਰਿੰਡਾ ਦੇ ਵਿੱਚ ਫਰੀਡੇਨ ਵਰਕ ਕੰਪਨੀ ਦਾ ਇੱਕ ਪਰੋਜੈਕਟ ਮੋਰਿੰਡਾ ਵਿੱਚ ਲੱਗਣਾ ਸ਼ੁਰੂ ਹੋ ਗਿਆ ਹੈ ਜਿਸ ਵਿਚ ਲਗਜ਼ਰੀ ਕਾਰ ਬੀ ਐਮ ਡਬਲਯੂ ਅਤੇ ਮਰਸੀਡਜ਼ ਦੇ ਪਾਰਟਸ ਬਣਿਆ ਕਰਨਗੇ ਜੋ ਵਿਰੋਧੀ ਮਾਨ ਸਹਿਬ ਦੇ ਇਸ ਦਾਅਵੇ ਦਾ ਮਜ਼ਾਕ ਉਡਾਉਂਦੇ ਸਨ ਅਤੇ ਅੱਜ ਉਨ੍ਹਾਂ ਦੇ ਮੂੰਹ ਬੰਦ ਹੋ ਗਏ ਹਨ । ਇਸ ਪ੍ਰੋਜੈਕਟ ਦੇ ਆਉਣ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ ।

ਹੋਰ ਪੜ੍ਹੋ ...
  • Local18
  • Last Updated :
  • Share this:

ਸੁੱਖਵਿੰਦਰ ਸਾਕਾ,ਰੂਪਨਗਰ 

ਰੂਪਨਗਰ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਪਣੇ ਹਲਕੇ ਦੇ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ ਰੋਪੜ-ਮੋਰਿੰਡਾ ਸੜਕ ਉਤੇ ਨਿਰਮਾਣ ਅਧੀਨ ਪੁੱਲ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ । ਇਸ ਮੌਕੇ ਪੁੱਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਰਮਾਣ ਕਾਰਜ ਅਧੀਨ ਇਸ ਪੁੱਲ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਹ ਪੁੱਲ ਦੇ ਚੱਲ ਰਹੇ ਕੰਮ ਤੇ ਪੂਰੀ ਨਜ਼ਰ ਰੱਖ ਰਹੇ ਹਨ ਉਹ ਸਮੇਂ ਸਮੇਂ ਤੇ ਆ ਕੇ ਨਿਰਮਾਣ ਅਧੀਨ ਪੁੱਲ ਦਾ ਜਾਇਜ਼ਾ ਵੀ ਲੈਂਦੇ ਹਨ ।ਉਨ੍ਹਾਂ ਕਿਹਾ ਕਿ ਪਿਛਲੇ ਥੋੜ੍ਹੇ ਸਮੇਂ ਭਾਵੇਂ ਕੰਮ ਵਿੱਚ ਦੇਰੀ ਹੋਈ ਹੈ ਪਰ ਫਿਰ ਵੀ ਇਸ ਪੁੱਲ ਦਾ ਕੰਮ 90 ਫ਼ੀਸਦ ਤੱਕ ਮੁਕੰਮਲ ਹੋ ਚੁੱਕਿਆ ਹੈ ਅਤੇ ਜੋ ਥੋੜ੍ਹਾ ਬਹੁਤ ਕੰਮ ਰਹਿੰਦਾ ਹੈ ਉਹ ਹੀ ਪੂਰਾ ਹੋ ਜਾਵੇਗਾ । ਅਗਲੇ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਵਿੱਚ ਇਹ ਪੁੱਲ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ, ਜਿਸ ਨਾਲ ਇਸ ਸੜਕ ਰਾਹੀਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ।

ਸੜਕ ਦੀ ਖਸਤਾ ਹਾਲਤ ਬਾਰੇ ਪੁੱਛੇ ਸਵਾਲ ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਪੁੱਲ ਦੇ ਤਿਆਰ ਹੋਣ ਦੇ ਨਾਲ ਹੀ ਸੜਕ ਦੀ ਮੁਰੰਮਤ ਦਾ ਕੰਮ ਵੀ ਪੂਰਾ ਹੋ ਜਾਵੇਗਾ ਅਤੇ ਆਵਾਜਾਈ ਲਈ ਇੱਕ ਵਧੀਆ ਸੜਕ ਤਿਆਰ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਵੱਡੀ ਇੰਡਸਟਰੀ ਲਿਆਂਦੀ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਰਿੰਡਾ ਦੇ ਵਿੱਚ ਫਰੀਡੇਨ ਵਰਕ ਕੰਪਨੀ ਦਾ ਇੱਕ ਪਰੋਜੈਕਟ ਮੋਰਿੰਡਾ ਵਿੱਚ ਲੱਗਣਾ ਸ਼ੁਰੂ ਹੋ ਗਿਆ ਹੈ ਜਿਸ ਵਿਚ ਲਗਜ਼ਰੀ ਕਾਰ ਬੀ ਐਮ ਡਬਲਯੂ ਅਤੇ ਮਰਸੀਡਜ਼ ਦੇ ਪਾਰਟਸ ਬਣਿਆ ਕਰਨਗੇ ਜੋ ਵਿਰੋਧੀ ਮਾਨ ਸਹਿਬ ਦੇ ਇਸ ਦਾਅਵੇ ਦਾ ਮਜ਼ਾਕ ਉਡਾਉਂਦੇ ਸਨ ਅਤੇ ਅੱਜ ਉਨ੍ਹਾਂ ਦੇ ਮੂੰਹ ਬੰਦ ਹੋ ਗਏ ਹਨ । ਇਸ ਪ੍ਰੋਜੈਕਟ ਦੇ ਆਉਣ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ ।

ਇਸ ਮੌਕੇ ਉਨ੍ਹਾਂ ਨੂੰ ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਵੀ ਮਿਲਣ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੱਸਿਆ,ਐਮ ਐਲ ਏ ਡਾਕਟਰ ਚਰਨਜੀਤ ਸਿੰਘ ਨੇ ਫਸਲਾਂ ਦੇ ਮੁਆਵਜ਼ੇ ਬਾਰੇ ਬੋਲਦੇ ਹੋਏ ਕਿਹਾ ਕਿ ਸਾਡੇ ਕਿਸਾਨਾਂ ਦੀਆਂ ਜੋ ਫ਼ਸਲਾਂ ਖਰਾਬ ਹੋਈਆਂ ਹਨ ਉਸ ਦੇ ਮੁਆਵਜ਼ੇ ਲਈ ਅਧਿਕਾਰੀਆਂ ਦੀ ਗਿਰਦਾਵਰੀ ਲਈ ਡਿਊਟੀ ਲਗਾਈ ਗਈ ਹੈ ਅਤੇ ਜਲਦੀ ਗਿਰਦਾਵਰੀ ਦਾ ਕੰਮ ਪੂਰਾ ਹੋ ਜਾਵੇਗਾ ਤੇ ਕੁਝ ਹੀ ਦਿਨਾਂ ਵਿਚ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲ ਜਾਵੇਗਾ । ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਖਰਾਬ ਹੋਇਆ ਹਨ ਜੇਕਰ ਉਨ੍ਹਾਂ ਦੀ ਗਿਰਦਾਵਰੀ ਨਹੀਂ ਹੋਈ ਤਾਂ ਉਹ ਇਲਾਕੇ ਦੇ ਨੇੜਲੇ ਅਧਿਕਾਰੀਆਂ ਨਾਲ ਜਾਂ ਫਿਰ ਸਾਡੇ ਐਮ ਐਲ ਏ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਉਨ੍ਹਾਂ ਕਿਸਾਨਾਂ ਦੀਆਂ ਗਰਦਾਵਰੀਆਂ ਕਰਵਾਈਆਂ ਜਾਣਗੀਆਂ ਤੇ ਫਸਲਾਂ ਦਾ ਮੁਆਵਜ਼ਾ ਵੀ ਜਲਦ ਮਿਲੇਗਾ ।

ਮੋਰਿੰਡਾ ਸ਼ੂਗਰ ਮਿੱਲ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਲਾਇਫ ਲਾਇਨ ਹੈ ਅਤੇ ਇਸ ਨੂੰ ਹੋਰ ਵੀ ਜਿਆਦਾ ਪ੍ਰਫੁੱਲਿਤ ਕੀਤਾ ਜਾਵੇਗਾ ਤੇ ਮਾਨ ਸਰਕਾਰ ਦੇ ਬਣਦੇ ਸਾਰ 300 ਕਰੋੜ ਰੁਪਿਆ ਬਕਾਇਆ ਰਾਸ਼ੀ ਅਦਾ ਕੀਤੀ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਉਹ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਗੰਨੇ ਦੀ ਖੇਤੀ ਨੂੰ ਹੋਰ ਜ਼ਿਆਦਾ ਵਧਾਉਣ ਤੇ ਜ਼ੋਰ ਦੇਣ ਤਾਂ ਜੋ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਆਮਦਨ ਵੀ ਦੁਗਣੀ ਹੋਵੇ ।ਹਲਕਾ ਸ੍ਰੀ ਚਮਕੌਰ ਸਾਹਿਬ ਵਿਕਾਸ ਕਾਰਜਾਂ ਵਿੱਚ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਲੋਕ ਸ੍ਰੀ ਚਮਕੌਰ ਸਾਹਿਬ ਦੀ ਨੁਹਾਰ ਬਦਲੀ ਹੋਈ ਦੇਖਣਗੇ ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੂਰ ਕਰਨ ਲਈ ਹਰ ਸਮੇਂ ਹਾਜਰ ਹਾਂ ਅਤੇ ਹਰ ਹਫਤੇ ਹਲਕੇ ਦੇ ਪੰਜ ਸੱਤ ਪਿੰਡਾਂ ਦਾ ਦੌਰਾ ਕੀਤਾ ਜਾਂਦਾ ਹੈ, ਜਿਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ ਅਤੇ ਉਹਨਾਂ ਦਾ ਹਲ ਕੀਤਾ ਜਾਂਦਾ ਹੈ।

Published by:Shiv Kumar
First published:

Tags: Mla dr Charnjeet Singh, Punjab news, Road, Ropar update