Home /rupnagar /

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵੇਰੇ ਸਫ਼ਾਈ ਕਰਮਚਾਰੀਆਂ ਨੂੰ ਝਿੜਕਿਆ, ਜਾਣੋ ਕਾਰਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵੇਰੇ ਸਫ਼ਾਈ ਕਰਮਚਾਰੀਆਂ ਨੂੰ ਝਿੜਕਿਆ, ਜਾਣੋ ਕਾਰਨ

X
ਚੈਕਿੰਗ

ਚੈਕਿੰਗ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਹਰਜੋਤ ਸਿੰਘ ਬੈਂਸ ਵੱਲੋਂ ਦਫ਼ਤਰ ਪਹੁੰਚ ਕੇ ਫੋਨ ਕਰਕੇ ਮੌਕੇ 'ਤੇ ਸਫਾਈ ਸੇਵਕਾਂ ਨੂੰ ਬੁਲਾਇਆ ਗਿਆ । ਸਫ਼ਾਈ ਸੇਵਕਾਂ ਦੇ ਆਉਣ ਉਪਰੰਤ ਹਰਜੋਤ ਸਿੰਘ ਬੈਂਸ ਵੱਲੋਂ ਇਕੱਲੇ ਇਕੱਲੇ ਦੀ ਹਾਜ਼ਰੀ ਖੁਦ ਲਗਾਈ ਗਈ । ਸਮੇਂ ਤੋਂ ਲੇਟ ਆਉਣ ਵਾਲਿਆਂ ਨੂੰ ਕਾਰਨ ਪੁੱਛਿਆ ਗਿਆ ਤੇ ਜੋ ਵੀ ਸਫਾਈ ਸੇਵਕ ਸਮੇਂ ਤੋਂ ਲੇਟ ਆਇਆ ਉਸ ਨੂੰ ਦੋ ਘੰਟੇ ਵੱਧ ਕੰਮ ਕਰਨ ਦੀ ਸਜ਼ਾ ਵੀ ਦਿੱਤੀ ਗਈ

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਤੜਕੇ ਸਾਰ ਹੀ ਸਿੱਖਿਆ ਮੰਤਰੀ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸਫਾਈ ਸੇਵਕਾਂ ਦੇ ਦਫ਼ਤਰ ਪਹੁੰਚੇ। ਜਿੱਥੇ ਆ ਕੇ ਉਹ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਲਾਈਵ ਹੋਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਫਾਈ ਸੇਵਕਾਂ ਦੀ ਹਾਜ਼ਰੀ ਚੈਕ ਕਰਨੀ ਸ਼ੁਰੂ ਕੀਤੀ। ਹਰਜੋਤ ਸਿੰਘ ਬੈਂਸ ਵੱਲੋਂ ਦਫ਼ਤਰ ਪਹੁੰਚ ਕੇ ਫੋਨ ਕਰਕੇ ਮੌਕੇ 'ਤੇ ਸਫਾਈ ਸੇਵਕਾਂ ਨੂੰ ਬੁਲਾਇਆ ਗਿਆ।

ਸਫ਼ਾਈ ਸੇਵਕਾਂ ਦੇ ਆਉਣ ਉਪਰੰਤ ਹਰਜੋਤ ਸਿੰਘ ਬੈਂਸ ਵੱਲੋਂ ਇਕੱਲੇ-ਇਕੱਲੇ ਦੀ ਹਾਜ਼ਰੀ ਖੁਦ ਲਗਾਈ ਗਈ । ਸਮੇਂ ਤੋਂ ਲੇਟ ਆਉਣ ਵਾਲਿਆਂ ਨੂੰ ਕਾਰਨ ਪੁੱਛਿਆ ਗਿਆ ਤੇ ਜੋ ਵੀ ਸਫਾਈ ਸੇਵਕ ਸਮੇਂ ਤੋਂ ਲੇਟ ਆਇਆ ਉਸ ਨੂੰ ਦੋ ਘੰਟੇ ਵੱਧ ਕੰਮ ਕਰਨ ਦੀ ਸਜ਼ਾ ਵੀ ਦਿੱਤੀ ਗਈ। ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਹਰਜੋਤ ਸਿੰਘ ਬੈਂਸ ਵੱਲੋਂ ਇਹ ਚੈਕਿੰਗ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਸਫ਼ਾਈ ਵਿਵਸਥਾ ਦਾ ਜਾਇਜ਼ਾ ਵੀ ਲਿਆ ਤੇ ਜਲਦ ਤੋਂ ਜਲਦ ਸਫਾਈ ਦੇ ਪ੍ਰਬੰਧ ਕਰਨ ਲਈ ਸਫਾਈ ਸੇਵਕਾਂ ਨੂੰ ਆਦੇਸ਼ ਵੀ ਦਿੱਤੇ।

Published by:Drishti Gupta
First published:

Tags: Harjot Singh Bains, Punjab, Rupnagar