Home /rupnagar /

ਪਰਿਵਾਰਿਕ ਮੈਂਬਰ ਗੂੜ੍ਹੀ ਨੀਂਦ 'ਚ ਰਹੇ ਸੁੱਤੇ, ਚੋਰਾਂ ਨੇ ਲੁੱਟੇ 7 ਲੱਖ ਦੇ ਗਹਿਣੇ  

ਪਰਿਵਾਰਿਕ ਮੈਂਬਰ ਗੂੜ੍ਹੀ ਨੀਂਦ 'ਚ ਰਹੇ ਸੁੱਤੇ, ਚੋਰਾਂ ਨੇ ਲੁੱਟੇ 7 ਲੱਖ ਦੇ ਗਹਿਣੇ  

ਜਾਣਕਾਰੀ

ਜਾਣਕਾਰੀ ਦਿੰਦੀ ਹੋਈ ਘਰ ਦੀ ਮੈਂਬਰ ਆਰਤੀ  

ਘਰ ਦੇ ਮਾਲਕ ਸ਼ੇਰ ਸਿੰਘ ਅਤੇ ਉਸ ਦੀ ਨੂੰਹ ਆਰਤੀ ਨੇ ਦੱਸਿਆ ਕਿ ਉਸ ਦੀ ਸੱਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਦੂਜੇ ਕਮਰੇ ਵਿਚ ਸੁੱਤੀ ਪਈ ਸੀ ਕਿ ਰਾਤ ਨੂੰ ਘਰ ਵਿਚ ਕੁੱਝ ਲੋਕਾਂ ਦੀ ਹਰਕਤ ਸੁਣਾਈ ਦਿੱਤੀ । ਫਿਰ ਉਸ ਨੇ ਉੱਠ ਕੇ ਆਪਣੇ ਸਹੁਰੇ ਸ਼ੇਰ ਸਿੰਘ ਨੂੰ ਦੱਸਿਆ ਤਾਂ ਉਦੋਂ ਤੱਕ ਚੋਰਾਂ ਨੇ ਘਰ ਦੀ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਤਿੰਨ ਹਜ਼ਾਰ ਰੁਪਏ ਚੋਰੀ ਕਰ ਲਏ ਸਨ ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ : ਨੰਗਲ ਨੇੜਲੇ ਪਿੰਡ ਪਾਸੀਵਾਲ ਵਿੱਚ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਕ ਚੋਰ ਇਸ ਘਰ ਵਿੱਚੋਂ ਤਿੰਨ ਹਜ਼ਾਰ ਰੁਪਏ ਦੀ ਨਗਦੀ ਅਤੇ 7 ਲੱਖ ਦੇ ਕਰੀਬ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਏ।

  ਦੱਸਣਯੋਗ ਹੈ ਕਿ ਘਰ ਦੇ ਮਾਲਕ ਸ਼ੇਰ ਸਿੰਘ ਅਤੇ ਉਸ ਦੀ ਨੂੰਹ ਆਰਤੀ ਨੇ ਦੱਸਿਆ ਕਿ ਉਸ ਦੀ ਸੱਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਦੂਜੇ ਕਮਰੇ ਵਿਚ ਸੁੱਤੀ ਪਈ ਸੀ ਕਿ ਰਾਤ ਨੂੰ ਘਰ ਵਿਚ ਕੁੱਝ ਲੋਕਾਂ ਦੀ ਹਰਕਤ ਸੁਣਾਈ ਦਿੱਤੀ । ਫਿਰ ਉਸ ਨੇ ਉੱਠ ਕੇ ਆਪਣੇ ਸਹੁਰੇ ਸ਼ੇਰ ਸਿੰਘ ਨੂੰ ਦੱਸਿਆ ਤਾਂ ਉਦੋਂ ਤੱਕ ਚੋਰਾਂ ਨੇ ਘਰ ਦੀ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਤਿੰਨ ਹਜ਼ਾਰ ਰੁਪਏ ਚੋਰੀ ਕਰ ਲਏ ਸਨ ।

  ਇਸ ਤੋਂ ਬਾਅਦ ਚੋਰੀ ਹੋਣ ਦੀ ਸ਼ਿਕਾਇਤ ਪਰਿਵਾਰ ਨੇ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਦੇਖਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਤੱਕ ਜਲਦੀ ਪਹੁੰਚਿਆ ਜਾ ਸਕੇ ਪਰ ਰਾਤ ਦਾ ਸਮਾਂ ਹੋਣ ਕਾਰਨ ਫ਼ਿਲਹਾਲ ਚੋਰਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ।

  Published by:Tanya Chaudhary
  First published:

  Tags: AAP Punjab, Punjab, Robbery, Ropar