Home /rupnagar /

Gurdaspur: ਹੁੱਲੜਬਾਜ਼ਾਂ ਅਤੇ ਨਿਹੰਗ ਪ੍ਰਦੀਪ ਵਿਚਕਾਰ ਕੀ ਸੀ ਟਕਰਾਅ ਦੀ ਵਜ੍ਹਾ?

Gurdaspur: ਹੁੱਲੜਬਾਜ਼ਾਂ ਅਤੇ ਨਿਹੰਗ ਪ੍ਰਦੀਪ ਵਿਚਕਾਰ ਕੀ ਸੀ ਟਕਰਾਅ ਦੀ ਵਜ੍ਹਾ?

X
Gurdaspur:

Gurdaspur: ਹੁੱਲੜਬਾਜ਼ਾਂ ਅਤੇ ਨਿਹੰਗ ਪ੍ਰਦੀਪ ਵਿਚਕਾਰ ਕੀ ਸੀ ਟਕਰਾਅ ਦੀ ਵਜ੍ਹਾ?

ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ਬਾਰੇ ਕੁੱਝ ਨਵੇਂ ਖੁਲਾਸੇ ਸਾਹਮਣੇ ਆਏ ਹਨ। ਦਰਅਸਲ ਇਸ ਸਮੇਂ ਮ੍ਰਿਤਕ ਪ੍ਰਦੀਪ ਸਿੰਘ ਦੇ ਨਾਲ ਗਿਆ ਉਸ ਦਾ ਸਾਥੀ ਗੁਰਦਰਸ਼ਨ ਸਿੰਘ ਅਤੇ ਉਸ ਦੇ ਪਿਤਾ ਗੁਰਬਖਸ਼ ਸਿੰਘ, ਇੱਕ ਵਾਰ ਫੇਰ ਮੀਡੀਆ ਦੇ ਸਾਹਮਣੇ ਆਏ ਹਨ। ਮ੍ਰਿਤਕ ਪ੍ਰਦੀਪ ਸਿੰਘ ਦੇ ਕਨੇਡਾ ਵਿੱਚ ਉਸਦੇ ਨਾਲ ਰਹਿ ਰਹੇ ਅਤੇ ਆਨੰਦਪੁਰ ਸਾਹਿਬ ਵਾਲੀ ਘਟਨਾ ਦੌਰਾਨ ਉਸ ਦੇ ਨਾਲ ਅਨੰਦਪੁਰ ਸਾਹਿਬ ਗਏ ਸੀ। ਗੁਰਦਰਸ਼ਨ ਸਿੰਘ ਨੇ ਘਟਨਾ ਬਾਰੇ ਕਈ ਖੁਲਾਸੇ ਕੀਤੇ ਹਨ।

ਹੋਰ ਪੜ੍ਹੋ ...
  • Local18
  • Last Updated :
  • Share this:

ਬਿਸ਼ੰਬਰ ਬਿੱਟੂ

ਗੁਰਦਾਸਪੁਰ: ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ਬਾਰੇ ਕੁੱਝ ਨਵੇਂ ਖੁਲਾਸੇ ਸਾਹਮਣੇ ਆਏ ਹਨ। ਦਰਅਸਲ ਇਸ ਸਮੇਂ ਮ੍ਰਿਤਕ ਪ੍ਰਦੀਪ ਸਿੰਘ ਦੇ ਨਾਲ ਗਿਆ ਉਸ ਦਾ ਸਾਥੀ ਗੁਰਦਰਸ਼ਨ ਸਿੰਘ ਅਤੇ ਉਸ ਦੇ ਪਿਤਾ ਗੁਰਬਖਸ਼ ਸਿੰਘ, ਇੱਕ ਵਾਰ ਫੇਰ ਮੀਡੀਆ ਦੇ ਸਾਹਮਣੇ ਆਏ ਹਨ। ਮ੍ਰਿਤਕ ਪ੍ਰਦੀਪ ਸਿੰਘ ਦੇ ਕਨੇਡਾ ਵਿੱਚ ਉਸਦੇ ਨਾਲ ਰਹਿ ਰਹੇ ਅਤੇ ਆਨੰਦਪੁਰ ਸਾਹਿਬ ਵਾਲੀ ਘਟਨਾ ਦੌਰਾਨ ਉਸ ਦੇ ਨਾਲ ਅਨੰਦਪੁਰ ਸਾਹਿਬ ਗਏ ਸੀ। ਗੁਰਦਰਸ਼ਨ ਸਿੰਘ ਨੇ ਘਟਨਾ ਬਾਰੇ ਕਈ ਖੁਲਾਸੇ ਕੀਤੇ ਹਨ।

ਗੁਰਦਰਸ਼ਨ ਸਿੰਘ ਨੇ ‌ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ‌ਹੁੱਲੜਬਾਜ਼ ਨੌਜਵਾਨ ‌ਪਹਿਲਾਂ ਹੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਅਤੇ ਆਪਣੇ ਹਥਿਆਰਾਂ ਨਾਲ ਹੀ ਨਿਹੰਗ ਸਿੰਘ ਪ੍ਰਦੀਪ ਸਿੰਘ ਦੀ ਹੱਤਿਆ ਕੀਤੀ। ਉਸ ਨੇ ਇਸ ਤੱਥ ਦੇ ਸਬੂਤ ਵਜੋਂ ਇੱਕ ਵਾਇਰਲ ਵੀਡਿਓ ਵੀ ਮੀਡੀਆ ਨੂੰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦਾ ਸਾਥੀ ਗੁਰਦਰਸ਼ਨ ਸਿੰਘ ਕੈਨੇਡਾ ਵਿੱਚ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਅਤੇ ਉਸ ਨੇ ਕਰੀਬ 2 ਸਾਲ ਪਹਿਲਾਂ ਤੋਂ ਆਪਣੇ ਸਾਥੀਆਂ ਅਤੇ ਬਾਬਾ ਬੁੱਢਾ ਦਲ ਤੋਂ ਪ੍ਰਭਾਵਿਤ ਹੋ ਕੇ ਬਾਣਾ ਪਾਇਆ ਸੀ। ਉਹ 29 ਸਤੰਬਰ ਨੂੰ ਭਾਰਤ ਵਾਪਿਸ ਆ ਗਿਆ ਅਤੇ ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਪਰਤਿਆ ਸੀ। ਅਸੀਂ ਇੱਕ ਮਾਰਚ ਨੂੰ ਇਕੱਠੇ ‌ਅਨੰਦਪੁਰ ਸਾਹਿਬ ਗਏ, ਪਰ ਘਟਨਾ ਦੇ ਸਮੇਂ ਪ੍ਰਦੀਪ ਸਿੰਘ ਇਕੱਲਾ ਸੀ।

ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਜ਼ਖ਼ਮੀ ਹੁੱਲੜਬਾਜ਼ ਆਰੋਪੀ ਦੀ ਪਤਨੀ ਦੀ ‌ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਗੱਲ ਵਿੱਚ ਵੀ ਕੋਈ ਦਮ ਨਹੀਂ ਹੈ ਕਿ ਪ੍ਰਦੀਪ ਸਿੰਘ ਦੀ ਕਿਰਪਾਨ ਖੋਹ ਕੇ ਹੀ ਉਸ ਨੂੰ ਮਾਰਿਆ ਗਿਆ। ਉਸ ਨੇ ਦੱਸਿਆ ਕਿ ਵੀਡੀਓ ਤੋਂ ਸਾਫ਼ ਜਾਹਿਰ ਹੈ ਕਿ ਪ੍ਰਦੀਪ ਸਿੰਘ ਨੇ ਆਪਣੀ ਕਿਰਪਾਨ ਨਾਲ ਹਮਲਾਵਰ ਹੁੱਲੜਬਾਜ਼ ਨੌਜਵਾਨਾਂ ਦਾ ਮੁਕਾਬਲਾ ਕੀਤਾ ਅਤੇ ਜਦੋਂ ਉਸ ਦੀ ਕਿਰਪਾਨ ਟੁੱਟ ਗਈ ਤਾਂ ਉਸ ਨੇ ਉੱਠ ਕੇ ਹਮਲਾਵਰ ਨੌਜਵਾਨਾਂ ਵਿੱਚੋਂ ਇੱਕ ਨੂੰ ਜੱਫੀ ਪਾ ਲਈ। ਉਸ ਨੇ ਕਿਹਾ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਹੰਗ ਪਰਦੀਪ ਸਿੰਘ ਦੇ ਕਾਤਲਾਂ ਨੂੰ ਫੜ੍ਹ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਉੱਥੇ ਹੀ ਮ੍ਰਿਤਕ ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਹੁੱਲੜਬਾਜ ਹਥਿਆਰਾਂ ਸਮੇਤ ਧਾਰਮਿਕ ਜੋੜ ਮੇਲਿਆਂ 'ਤੇ ਨਾ ਜਾ ਸਕੇ ਅਤੇ ਧਾਰਮਿਕ ਮਾਹੌਲ ਨੂੰ ਵਿਗਾੜ ਨਾ ਸਕੇ। ਉਨ੍ਹਾਂ ਇਸ ਗੱਲ 'ਤੇ ਵੀ ਰੋਸ ਜਾਹਰ ਕੀਤਾ ਕਿ ਅਜੇ ਤੱਕ‌ ਪ੍ਰਦੀਪ ਸਿੰਘ ਦਾ ਕੋਈ ਵੀ ਹੱਤਿਆਰਾ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ।

Published by:Sarbjot Kaur
First published:

Tags: Gurdaspur, Murder News, Sri anandpur sahib