ਸੁੱਖਵਿੰਦਰ ਸਾਕਾ
ਰੂਪਨਗਰ : ਹਰੀਸ਼ ਵਰਮਾ ਦਾ ਜਨਮ 11 ਅਕਤੂਬਰ 1982 ਨੂੰ ਹੋਇਆ। ਹਰੀਸ਼ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਅਦਾਕਾਰੀ ਦਾ ਸ਼ੌਂਕ ਸੀ । ਇਨ੍ਹਾਂ ਸ਼ੌਕਾਂ ਦੇ ਨਾਲ ਨਾਲ ਹਰੀਸ਼ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ। ਉਹ ਸ਼ਿਵ ਕੁਮਾਰ ਬਟਾਲਵੀ ਦਾ ਵੱਡਾ ਪ੍ਰਸ਼ੰਸ਼ਕ ਹੈ ਤੇ ਉਨ੍ਹਾਂ ਦੀਆਂ ਕਿਤਾਬਾਂ ਅਕਸਰ ਪੜ੍ਹਦਾ ਵੀ ਰਹਿੰਦਾ ਹੈ। ਹਰੀਸ਼ ਵਰਮਾ ਨੇ ਨਾਟਕਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਾਲ 2010 ਵਿੱਚ ਪੰਜਾਬੀ ਫ਼ਿਲਮ ਪੰਜਾਬਣ ਜ਼ਰੀਏ ਹਰੀਸ਼ ਵਰਮਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪੈਰ ਧਰਿਆ ਸੀ ਉਸ ਤੋਂ ਬਾਅਦ ਸਾਲ 2011 ਵਿੱਚ ਉਸ ਦੀ ਫ਼ਿਲਮ ਯਾਰ ਅਣਮੁੱਲੇ ਆਈ ਇਸ ਫ਼ਿਲਮ ਨੇ ਜਿੱਥੇ ਹਰੀਸ਼ ਨੂੰ ਜੱਟ ਟਿੰਕਾ ਦਾ ਨਾਂ ਦਿੱਤਾ ਉੱਥੇ ਹੀ ਇਸ ਫ਼ਿਲਮ ਨੇ ਇੰਡਸਟਰੀ 'ਚ ਹਰੀਸ਼ ਨੂੰ ਵੱਖਰਾ ਮੁਕਾਮ ਹਾਸਿਲ ਕਰਵਾਇਆ। ਬਹੁਤੇ ਕਲਾਕਾਰ ਗਾਇਕੀ ਤੋਂ ਬਾਅਦ ਅਦਾਕਾਰੀ ਖੇਤਰ 'ਚ ਜਾਂਦੇ ਹਨ ਪਰ ਹਰੀਸ਼ ਵਰਮਾ ਅਜਿਹਾ ਪਹਿਲਾ ਅਦਾਕਾਰ ਹੈ ਜੋ ਅਦਾਕਾਰੀ ਤੋਂ ਬਾਅਦ ਗਾਇਕੀ ਖੇਤਰ ਵੱਲ ਨੂੰ ਗਿਆ।
ਉਸ ਨੇ ਗਾਇਕੀ ਖੇਤਰ 'ਚ ਆਪਣੀ ਗਾਇਕੀ ਦੀ ਸ਼ੁਰੂਆਤ ਇੱਕ ਵਾਰੀ ਹੋਰ ਸੋਚ ਲੈ ਗੀਤ ਰਾਹੀਂ ਕੀਤੀ । ਇਸ ਤੋਂ ਬਾਅਦ ਜਿੱਥੇ ਹਰੀਸ਼ ਦੀਆਂ ਹੋਰ ਕਈ ਫ਼ਿਲਮਾਂ ਆਈਆਂ ਉੱਥੇ ਹੀ ਉਹ ਆਪਣੇ ਗੀਤਾਂ ਰਾਹੀਂ ਵੀ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰੀ ਲਵਾਉਂਦਾ ਰਿਹਾ। ਜੇ ਅੱਗੇ ਗੱਲ ਕੀਤੀ ਜਾਵੇ ਤਾਂ ਹਰੀਸ਼ ਵਰਮਾ ਨੇ ਫਿਲਮ ਪੰਜਾਬੀ ਫ਼ਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਰਾਹੀਂ ਵੀ ਦਰਸ਼ਕਾਂ ਦੇ ਦਿਲਾਂ 'ਚ ਇੱਕ ਵੱਖਰੀ ਥਾਂ ਬਣਾਈ।
ਇਸ ਤੋਂ ਬਾਅਦ ਉਸ ਦੀ ਫ਼ਿਲਮ ਨਾਢੂ ਖਾਂ ਆਈ ਜਿਸ ਵਿੱਚ ਉਸ ਨੇ ਇੱਕ ਵੱਖਰੇ ਢੰਗ ਦਾ ਕਿਰਦਾਰ ਨਿਭਾਇਆ। ਦੱਸ ਦੇਈਏ ਕਿ ਹਰੀਸ਼ ਵਰਮਾ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਚਾਹਵਾਨ ਹੈ । ਆਉਣ ਵਾਲੇ ਸਮੇਂ 'ਚ ਹੀ ਹਰੀਸ਼ ਦੀਆਂ ਹੋਰ ਵੀ ਕਈ ਫ਼ਿਲਮਾਂ ਰਿਲੀਜ਼ ਹੋਣਗੀਆਂ। ਇਨ੍ਹੀਂ ਦਿਨੀਂ ਉਹ ਆਪਣੀ ਨਵੀਆਂ ਫ਼ਿਲਮਾਂ ਨੂੰ ਲੈ ਕੇ ਕੰਮਕਾਜ਼ 'ਚ ਰੁੱਝਿਆ ਵੀ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjab, Ropar