Home /rupnagar /

ਜਾਣੋ ਬੱਚੇ ਦੀ ਤੰਦਰੁਸਤੀ ਲਈ ਗਰਭਵਤੀ ਔਰਤਾਂ ਲਈ ਕਿਹੋ ਜਿਹਾ ਭੋਜਨ ਹੈ ਲਾਹੇਵੰਦ ? 

ਜਾਣੋ ਬੱਚੇ ਦੀ ਤੰਦਰੁਸਤੀ ਲਈ ਗਰਭਵਤੀ ਔਰਤਾਂ ਲਈ ਕਿਹੋ ਜਿਹਾ ਭੋਜਨ ਹੈ ਲਾਹੇਵੰਦ ? 

ਸਲੱਮ ਏਰੀਆ 'ਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀ  

ਸਲੱਮ ਏਰੀਆ 'ਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀ  

ਗਰਭਵਤੀ ਮਹਿਲਾਂਵਾ ਨੂੰ ਆਪਣੇ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜੀਆਂ, ਪੀਲੇ ਫਲ, ਦੁੱਧ, ਆਂਡਾ, ਪਨੀਰ, ਸੋਇਆਬੀਨ ਆਦਿ ਦਾ ਜਿਆਦਾ ਸੇਵਨ ਕਰਨਾ ਚਾਹੀਦਾ ਹੈ। ਗਰਭਵਤੀ ਮਹਿਲਾਂਵਾ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਈਰਨ, ਫੌਲਿਕ ਐੈਸਿਡ ਦੀਆਂ ਗੋਲੀਆਂ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। 

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ : ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਨੂਰਪੁਰ ਬੇਦੀ ਦੀ ਅਗਵਾਈ ਹੇਠ ਸਲੱਮ ਏਰੀਆ ਨੂਰਪੁਰ ਬੇਦੀ ਬੰਗਾਲਾ ਬਸਤੀ ਵਿਖੇ ਕੌਮੀ ਖ਼ੁਰਾਕ ਹਫ਼ਤੇ ਦੌਰਾਨ ਸੰਤੁਲਿਤ ਖ਼ੁਰਾਕ ਸਬੰਧੀ ਜਾਗਰੂਕ ਕੀਤਾ ਗਿਆ ।

    ਇਸ ਮੌਕੇ 'ਤੇ ਰੀਤੂ ਬੀ.ਈ.ਈ ਨੇ ਹਾਜ਼ਰ ਲੋਕਾਂ ਨੂੰ ਪੌਸ਼ਟਿਕ ਭੋਜਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਨੁੱਖੀ ਸਰੀਰ ਦੀ ਤੰਦਰੁਸਤੀ ਲਈ ਰੋਜ਼ਾਨਾ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਫ਼-ਸੁਥਰੀਆਂ ਅਤੇ ਮਿਲਾਵਟ ਰਹਿਤ ਖ਼ੁਰਾਕ, ਪੌਸ਼ਟਿਕ ਆਹਾਰ ਦਾ ਹੀ ਸੇਵਨ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਖ਼ਾਸ ਕਰ ਕੇ ਗਰਭਵਤੀ ਮਹਿਲਾਵਾਂ ਲਈ ਪੌਸ਼ਟਿਕ ਆਹਾਰ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਉਸ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਤੰਦਰੁਸਤੀ ਲਈ ਚੰਗਾ ਸ਼ੁੱਧ ਆਹਾਰ ਲੈਣਾ ਜ਼ਰੂਰੀ ਹੈ ।

    ਗਰਭਵਤੀ ਮਹਿਲਾਵਾਂ ਨੂੰ ਆਪਣੇ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਪੀਲੇ ਫਲ, ਦੁੱਧ, ਆਂਡਾ, ਪਨੀਰ, ਸੋਇਆਬੀਨ ਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਗਰਭਵਤੀ ਮਹਿਲਾਵਾਂ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ, ਫੌਲਿਕ ਐੈਸਿਡ ਦੀਆਂ ਗੋਲੀਆਂ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਗਰਭਵਤੀ ਮਹਿਲਾ ਜੇਕਰ ਤੰਦਰੁਸਤ ਹੋਵੇਗੀ ਤਾਂ ਬੱਚਾ ਤੰਦਰੁਸਤ ਪੈਦਾ ਹੋਵੇਗਾ ਅਤੇ ਬੱਚੇ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰਹੇਗਾ ।

    ਬੱਚਿਆਂ ਦੀ ਖ਼ੁਰਾਕ ਵਿੱਚ ਸਭ ਤੋਂ ਪਹਿਲਾਂ ਮਾਂ ਦਾ ਦੁੱਧ 6 ਮਹੀਨੇ ਤੱਕ ਪਿਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਂ ਦੇ ਦੁੱਧ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਅਤੇ ਜਿਸ ਬੱਚੇ ਨੇ ਮਾਂ ਦਾ ਦੁੱਧ ਘੱਟੋ ਘੱਟ 6 ਮਹੀਨੇ ਪੀਤਾ ਹੋਵੇ ਉਸ ਨੂੰ 40 ਸਾਲ ਦੀ ਉਮਰ ਤੱਕ ਕੋਈ ਬਿਮਾਰੀ ਸੌਖੀ ਨਹੀਂ ਲਗਦੀ ।

    Published by:Tanya Chaudhary
    First published:

    Tags: Diet, Health, Pregnancy, Pregnant, Ropar