ਸੁੱਖਵਿੰਦਰ ਸਾਕਾ
ਰੂਪਨਗਰ : ਬੀਬੀਐਮਬੀ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਮੌਕ ਡਰਿੱਲ ਕੀਤੀ ਗਈ ਜਿਸਦੇ ਤਹਿਤ ਵਿਭਾਗ ਵਲੋਂ ਸਮੂਹ ਵਰਕਰਾਂ ਨੂੰ ਅੱਗ ਬੁਝਾਊ ਯੰਤਰਾਂ ਬਾਰੇ ਜਾਗਰੂਕ ਕੀਤਾ ਗਿਆ । ਪਹਿਲਾਂ ਕਰਮਚਾਰੀਆਂ ਵੱਲੋਂ ਇੱਕ ਅੱਗ ਲਗਾਉਣ ਦਾ ਸੀਨ ਤਿਆਰ ਕੀਤਾ ਗਿਆ । ਉਸ ਤੋਂ ਬਾਅਦ ਫਾਇਰ ਕਰਮਚਾਰੀਆਂ ਨੂੰ ਫੋਨ ਕੀਤਾ ਗਿਆ । ਜਿਸ ਤੋਂ ਬਾਅਦ ਫਾਇਰ ਕਰਮਚਾਰੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ।
ਇਸਦੇ ਨਾਲ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਮਨਦੀਪ ਕੁਮਾਰ ਵੱਲੋਂ ਅੱਗ ਬੁਝਾਉਣ ਸਬੰਧੀ ਜਾਣਕਾਰੀ ਦਿੱਤੀ ਕਿ ਕਿਵੇਂ ਅੱਗ ਬੁਝਾਊ ਯੰਤਰ ਅੱਗ ਬੁਝਾਉਣ ਦਾ ਕੰਮ ਕਰਦੇ ਹਨ । ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਜੇ ਅੱਗ ਲੱਗ ਜਾਂਦੀ ਹੈ ਤਾਂ ਆਪਣਾ ਬਚਾਅ ਕਿੰਝ ਕਰਨਾ ਹੈ । ਗੱਲਬਾਤ ਦੌਰਾਨ ਬੀਬੀਐਮਬੀ ਦੇ ਚੀਫ਼ ਇੰਜੀਨੀਅਰ ਸੀ ਪੀ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਸਾਲ ਇਹ ਮੌਕ ਡਰਿੱਲ ਕੀਤੀ ਜਾਂਦੀ ਹੈ ਤੇ ਇਸਦੇ ਤਹਿਤ ਵਿਭਾਗ ਦੇ ਸਮੂਹ ਵਰਕਰਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਸ ਵਾਰ ਵੀ ਇਹ ਮੌਕ ਡਰਿੱਲ ਕੀਤੀ ਗਈ ਹੈ । ਜਿਸ ਨੂੰ ਲੈ ਕੇ ਅੱਗ ਲਗਾਉਣ ਦਾ ਸੀਨ ਬਣਾ ਕੇ ਕਰਮਚਾਰੀਆਂ ਨੂੰ ਫੋਨ ਕਾਲ ਕਰਕੇ ਬੁਲਾਇਆ ਗਿਆ । ਇਸ ਦੇ ਨਾਲ ਹੀ ਵੱਖ-ਵੱਖ ਹੋਰ ਵਿਭਾਗਾਂ ਨੂੰ ਵੀ ਸੰਪਰਕ ਕੀਤਾ ਗਿਆ। ਇਹ ਮੌਕ ਡਰਿੱਲ ਤਾਂ ਕੀਤੀ ਜਾਂਦੀ ਹੈ ਤਾਂ ਜੋ ਕੱਲ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਅੱਗ 'ਤੇ ਕਿਵੇਂ ਤੇ ਕਿੰਨੀ ਛੇਤੀ ਕਾਬੂ ਪਾ ਸਕਦੇ ਹਾਂ । ਇਸ ਦੇ ਨਾਲ ਕਮੀਆਂ-ਪੇਸ਼ੀਆਂ ਦਾ ਵੀ ਪਤਾ ਲੱਗ ਜਾਂਦਾ ਹੈ।
ਜੇ ਆਉਣ ਵਾਲੇ ਸਮੇਂ ਵਿੱਚ ਸੱਚੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਸਤਰਕ ਹੋ ਜਾਂਦੇ ਤੇ ਜੋ ਕਮੀਆਂ ਆਉਂਦੀਆਂ ਹਨ ਉਹਨਾਂ ਨੂੰ ਪਹਿਲਾਂ ਹੀ ਦੂਰ ਕਰ ਲਿਆ ਜਾਂਦਾ ਹੈ । ਇਸ ਦੌਰਾਨ ਜੋ ਵੀ ਸਬੰਧਿਤ ਵਿਭਾਗ ਨਾਲ ਸੰਪਰਕ ਕੀਤਾ ਜਾਂਦਾ ਹੈ ਉਸਦੇ ਆਉਣ ਦਾ ਟਾਈਮ ਨੋਟ ਕੀਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਵਿਭਾਗ ਕਦੋਂ ਪਹੁੰਚਦਾ ਹੈ । ਇਸਦੇ ਨਾਲ ਸਾਡੀਆਂ ਅੱਗ ਬੁਝਾਊ ਗਤੀਵੀਧੀਆਂ 'ਚ ਸੁਧਾਰ ਆਉਂਦਾ ਹੈ ਇਸ ਲਈ ਇਹ ਮੌਕ ਡਰਿੱਲ ਕੀਤੀ ਜਾਂਦੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fire, Punjab, Ropar news