Home /rupnagar /

ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੌਰਾਨ ਪ੍ਰਾਪਤ ਕੀਤੀ ਅਹਿਮ ਜਾਣਕਾਰੀ, ਤੁਹਾਡੇ ਵੀ ਆਵੇਗੀ ਕੰਮ

ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਦੌਰਾਨ ਪ੍ਰਾਪਤ ਕੀਤੀ ਅਹਿਮ ਜਾਣਕਾਰੀ, ਤੁਹਾਡੇ ਵੀ ਆਵੇਗੀ ਕੰਮ

ਟੂਰ ਲਈ ਰਵਾਨਾ ਹੁੰਦੇ ਹੋਏ ਬੱਚੇ 

ਟੂਰ ਲਈ ਰਵਾਨਾ ਹੁੰਦੇ ਹੋਏ ਬੱਚੇ 

ਰੂਪਨਗਰ : ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਮਿਡਲ ਸਕੂਲ ਖਮੇੜਾ ਦੇ 50 ਬੱਚਿਆਂ ਦਾ ਵਿੱਦਿਅਕ ਟੂਰ ਸਕੂਲ ਇੰਚਾਰਜ ਕਸਮਾ ਦੇਵੀ ਤੇ ਸਾਇੰਸ ਮਾਸਟਰ ਹਰਭਜਨ ਸਿੰਘ ਦੀ ਅਗਵਾਈ ਵਿੱਚ ਸਾਇੰਸ ਸਿਟੀ ਕਪੂਰਥਲਾ ਵਿਖੇ ਗਿਆ। ਸਕੂਲ ਦੇ ਬੱਚਿਆਂ ਨੂੰ ਟੂਰ ਲਈ ਪਿੰਡ ਦੇ ਸਰਪੰਚ ਮਨੋਹਰ ਲਾਲ ਨੇ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਕੂਲ ਅਧਿਆਪਕ ਪਰਦੀਪ ਕੁਮਾਰ ਸਮਸ਼ੇਰ ਸਿੰਘ ਨੇ ਬੱਚਿਆਂ ਨੂੰ ਸਫ਼ਰ ਦੋਰਾਨ ਸਾਵਧਾਨੀ ਕਿਵੇਂ ਕਰੀਏ ਬਾਰੇ ਪੂਰੀ ਜਾਣਕਾਰੀ ਦਿੱਤੀ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ : ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਮਿਡਲ ਸਕੂਲ ਖਮੇੜਾ ਦੇ 50 ਬੱਚਿਆਂ ਦਾ ਵਿੱਦਿਅਕ ਟੂਰ ਸਕੂਲ ਇੰਚਾਰਜ ਕਸਮਾ ਦੇਵੀ ਤੇ ਸਾਇੰਸ ਮਾਸਟਰ ਹਰਭਜਨ ਸਿੰਘ ਦੀ ਅਗਵਾਈ ਵਿੱਚ ਸਾਇੰਸ ਸਿਟੀ ਕਪੂਰਥਲਾ ਵਿਖੇ ਗਿਆ। ਸਕੂਲ ਦੇ ਬੱਚਿਆਂ ਨੂੰ ਟੂਰ ਲਈ ਪਿੰਡ ਦੇ ਸਰਪੰਚ ਮਨੋਹਰ ਲਾਲ ਨੇ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਕੂਲ ਅਧਿਆਪਕ ਪਰਦੀਪ ਕੁਮਾਰ ਸਮਸ਼ੇਰ ਸਿੰਘ ਨੇ ਬੱਚਿਆਂ ਨੂੰ ਸਫ਼ਰ ਦੋਰਾਨ ਸਾਵਧਾਨੀ ਕਿਵੇਂ ਕਰੀਏ ਬਾਰੇ ਪੂਰੀ ਜਾਣਕਾਰੀ ਦਿੱਤੀ।

  ਇਸ ਵਿਦਿਅਕ ਟੂਰ ਬਾਰੇ ਸਕੂਲ ਅਧਿਆਪਕ ਹਰਭਜਨ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਸਾਇੰਸ ਸਿਟੀ ਵਿਖੇ ਵਿਗਿਆਨ ਵਿਸ਼ੇ ਨੂੰ ਪ੍ਰੈਕਟੀਕਲ ਪੱਧਰ 'ਤੇ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਬੱਚਿਆਂ ਨੇ ਅਲੋਪ ਹੋ ਚੁੱਕੇ ਡਾਇਨਾਸੁਰ ਬਾਰੇ ਬਣਿਆ ਡਾਇਨੋ ਪਾਰਕ ਵੇਖਿਆ ਅਤੇ ਬੱਚਿਆਂ ਨੇ ਗਣਿਤ ਦੇ ਪਾਰਕ ਦਾ ਵੀ ਅਨੰਦ ਮਾਣਿਆ ਤੇ ਪਰਾਬੋਲਾ ਤੇ ਟੋਪੌਲੋਜੀ ਦੇ ਕੰਨਸੈਪਟ ਨੂੰ ਵੀ ਰੀਝ ਨਾਲ ਸਮਝਿਆ।

  ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਸਕੂਲ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਹਨਾਂ ਦੇ ਇਸ ਮਹਾਨ ਉਪਰਾਲੇ ਸਦਕੇ ਅੱਜ ਪਿੰਡ ਦੇ ਸਕੂਲਾਂ ਦੇ ਬੱਚਿਆਂ ਨੂੰ ਵਿੱਦਿਅਕ ਟੂਰ 'ਤੇ ਜਾਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਇਸ ਵਿਦਿਅਕ ਟੂਰ ਵਿੱਚ ਪ੍ਰਾਪਤ ਕੀਤੇ ਗਿਆਨ ਨਾਲ ਬੱਚਿਆਂ ਨੂੰ ਪੜ੍ਹਾਈ 'ਚ ਬਹੁਤ ਮੱਦਦ ਮਿਲੇਗੀ।

  Published by:Rupinder Kaur Sabherwal
  First published:

  Tags: Punjab, Ropar, School