Home /rupnagar /

ਰੂਪਨਗਰ : ਚਿੱਟਾ ਪੀਣ ਵਾਲਿਆਂ ਦੀ ਪੰਜਾਬ ਪੁਲਿਸ ਇੰਝ ਕਰੇਗੀ ਮੱਦਦ

ਰੂਪਨਗਰ : ਚਿੱਟਾ ਪੀਣ ਵਾਲਿਆਂ ਦੀ ਪੰਜਾਬ ਪੁਲਿਸ ਇੰਝ ਕਰੇਗੀ ਮੱਦਦ

X
ਜਾਣਕਾਰੀ

ਜਾਣਕਾਰੀ ਦਿੰਦੇ ਹੋਏ ਐਸ ਐਚ ਓ ਦਾਨਿਸ਼ਵੀਰ ਸਿੰਘ

ਨੰਗਲ 'ਚ ਪੁਲਿਸ ਪ੍ਸ਼ਾਸ਼ਨ ਵਲੋਂ ਚਿੱਟਾ ਪੀਣ ਵਾਲੇ ਨੌਜਵਾਨਾਂ ਦੇ ਖਿਲਾਫ ਅਨੋਖਾ ਕਦਮ ਚੁੱਕਿਆ ਗਿਆ ਹੈ ਜਿਸ ਦੇ ਤਹਿਤ ਚਿੱਟਾ ਪੀਣ ਦੇ ਆਦੀ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਛੱਡਣ ਦੀ ਬਜਾਏ ਨਸ਼ਾ ਛੁਡਾਊ ਕੇਦਰਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ 

  • Local18
  • Last Updated :
  • Share this:

ਸੁੱਖਵਿੰਦਰ ਸਾਕਾ,ਰੂਪਨਗਰ

ਰੂਪਨਗਰ : ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਨੰਗਲ 'ਚ ਪੁਲਿਸ ਨੇ ਨਸ਼ਿਆਂ ਨੂੰ ਠੱਲ ਪਾਉਣ ਲਈ ਸਖਤੀ ਕੀਤੀ ਹੋਈ ਹੈ । ਜਿਸਦੇ ਤਹਿਤ ਪੁਲਿਸ ਪ੍ਸ਼ਾਸ਼ਨ ਵਲੋਂ ਆਏ ਦਿਨੀਂ ਸ਼ੱਕ ਦੇ ਆਧਾਰ 'ਤੇ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ । ਪਰ ਨੰਗਲ 'ਚ ਪੁਲਿਸ ਪ੍ਸ਼ਾਸ਼ਨ ਵਲੋਂ ਚਿੱਟਾ ਪੀਣ ਵਾਲੇ ਨੌਜਵਾਨਾਂ ਦੇ ਖਿਲਾਫ ਅਨੋਖਾ ਕਦਮ ਚੁੱਕਿਆ ਗਿਆ ਹੈ ਜਿਸ ਦੇ ਤਹਿਤ ਚਿੱਟਾ ਪੀਣ ਦੇ ਆਦੀ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਛੱਡਣ ਦੀ ਬਜਾਏ ਨਸ਼ਾ ਛੁਡਾਊ ਕੇਦਰਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ ।

ਪੁਲਿਸ ਪ੍ਰਸ਼ਾਸ਼ਨ ਦੇ ਇਸ ਕਿੱਸੇ ਦੀ ਚਰਚਾ ਸ਼ਹਿਰ ਵਿੱਚ ਆਮ ਹੋ ਰਹੀ ਹੈ ਤੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਹਿਰਵਾਸੀਆਂ ਵਲੋਂ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ । ਗੱਲਬਾਤ ਦੌਰਾਨ ਨੰਗਲ ਥਾਣਾ ਮੁਖੀ ਐਸ ਐਚ ਓ ਦਾਨਿਸ਼ਵੀਰ ਸਿੰਘ ਨੇ ਚਿੱਟਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚਿੱਟਾ ਵੇਚਣ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ ਆਣ ਨਹੀਂ ਤਾਂ ਉਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ ।

ਬੇਸ਼ੱਕ ਉਹਨਾਂ ਕੋਲ ਚਿੱਟਾ ਨਹੀਂ ਫੜਿਆ ਜਾਂਦਾ ਹੈ ਪਰ ਜੇ ਕਿਧਰੇ ਉਹਨਾਂ ਦੀ ਸ਼ਿਕਾਇਤ ਆਉਂਦੀ ਹੈ ਫਿਰ ਵੀ ਉਹਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ । ਉਹਨਾਂ ਚਿੱਟਾ ਪੀਣ ਦੇ ਆਦੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਨੌਜਵਾਨ ਚਿੱਟੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਆ ਕੇ ਸੰਪਰਕ ਕਰੇ ਅਸੀਂ ਉਸਨੂੰ ਕੁਝ ਨਹੀਂ ਕਹਾਂਗੇ ਸਗੋ ਉਸਦੀ ਮੱਦਦ ਕਰਾਂਗੇ ਤੇ ਨਸ਼ਾ ਛੱਡਣ 'ਚ ਜਿਸ ਤਰੀਕੇ ਵੀ ਹੋ ਸਕੇ ਆਪਣੇ ਵਲੋਂ ਪੂਰਾ ਸਹਿਯੋਗ ਕਰਾਂਗੇ । ਨਾਲ ਹੀ ਉਹਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਡਾ ਬੱਚਾ ਇਸ ਗਲਤ ਆਦਤ ਦਾ ਸ਼ਿਕਾਰ ਹੋ ਗਿਆ ਹੈ ਤਾਂ ਉਹ ਇਸ ਗੱਲ ਤੋਂ ਬਿਲਕੁੱਲ ਵੀ ਨਾ ਝਿਝਕਣ ਸਗੋਂ ਸਾਡੇ ਕੋਲ ਆਉਣ ਅਸੀ ਤੁਹਾਡੇ ਬੱਚੇ ਨੂੰ ਮੁੜ ਚੰਗੇ ਰਾਹ 'ਤੇ ਲੈ ਕੇ ਆਉਣ ਲਈ ਤੁਹਾਡੀ ਮੱਦਦ ਕਰਾਂਗੇ ।

Published by:Shiv Kumar
First published:

Tags: Crime news, Drugs, Police, Punjab, Roopnagar