ਸੁੱਖਵਿੰਦਰ ਸਾਕਾ
ਰੂਪਨਗਰ :
ਭਾਰਤ ਦੀ ਚੌਥੀ ਵੰਦੇ ਭਾਰਤ ਟ੍ਰੇਨ (Bande Bharat Train) ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ । ਇਹ ਟ੍ਰੇਨ ਹਿਮਾਚਲ (Himachal) ਦੇ ਜ਼ਿਲ੍ਹਾ ਊਨਾ (UNA) ਤੋਂ ਸ਼ੁਰੂ ਕੀਤੀ ਗਈ ਹੈ । ਜੋ ਕਿ ਊਨਾ ਤੋਂ ਲੈ ਕੇ ਦਿੱਲੀ (Delhi) ਤੱਕ ਦਾ ਸਫਰ ਤੈਅ ਕਰੇਗੀ । ਇਸ ਚੌਥੀ ਵੰਦੇ ਭਾਰਤ ਟ੍ਰੇਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narinder Modi) ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਊਨਾ ਤੋਂ ਰਵਾਨਾ ਹੋ ਕੇ ਇਹ ਟ੍ਰੇਨ ਨੰਗਲ ਡੈਮ (Nangal Dam) ਰੇਲਵੇ ਸਟੇਸ਼ਨ 'ਤੇ ਪਹੁੰਚੀ । ਜਿੱਥੇ ਇਸ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ । ਇਹ ਤਸਵੀਰਾਂ ਨੰਗਲ ਡੈਮ ਰੇਲਵੇ ਸਟੇਸ਼ਨ (Railway Station) ਤੋਂ ਗੁਜ਼ਰ ਰਹੀ ਭਾਰਤ ਦੀ ਚੌਥੀ ਵੰਦੇ ਭਾਰਤ ਟ੍ਰੇਨ ਦੀਆਂ ਹਨ । ਭਾਰਤ 'ਚ ਸ਼ੁਰੂ ਹੋਣ ਵਾਲੀ ਬੇਸ਼ੱਕ ਇਹ ਵੰਦੇ ਭਾਰਤ ਟ੍ਰੇਨ ਭਾਰਤ ਦੀ ਚੌਥੀ ਟ੍ਰੇਨਹੈ ਪਰ ਜੇਕਰ ਗੱਲ ਕਰੀ ਜਾਵੇ ਹਿਮਾਚਲ ਦੀ ਤਾਂ ਹਿਮਾਚਲ ਤੋਂ ਸ਼ੁਰੂ ਹੋਣ ਵਾਲੀ ਇਹ ਪਹਿਲੀ ਵੰਦੇ ਭਾਰਤ ਟ੍ਰੇਨ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Himachal, PM Modi, Ropar, UNA, Vande bharat express train