Home /rupnagar /

11 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਜਾ ਰਹੇ ਹਨ ਰੋਜ਼ਗਾਰ ਮੇਲੇ, ਇੰਟਰਵਿਊ ਦੇਣ ਲਈ ਇੱਥੇ ਕਰ ਸਕਦੇ ਹੋ ਸੰਪਰਕ  

11 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਜਾ ਰਹੇ ਹਨ ਰੋਜ਼ਗਾਰ ਮੇਲੇ, ਇੰਟਰਵਿਊ ਦੇਣ ਲਈ ਇੱਥੇ ਕਰ ਸਕਦੇ ਹੋ ਸੰਪਰਕ  

ਫਾਈਲ ਫੋਟੋ

ਫਾਈਲ ਫੋਟੋ

ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਭਰ ਵਿੱਚ ਦੀਨ ਦਿਆਲ ਉਪਧਿਆਏ ਗ੍ਰਾਮੀਣ ਕੌਂਸ਼ਲ ਵਿਕਾਸ ਯੋਜਨਾ ਅਧੀਨ ਰੋਜ਼ਗਾਰ ਮੇਲੇ ਅਤੇ ਜਾਗਰੂਕਤਾਂ ਕੈਂਪ 11 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਜਾ ਰਹੇ ਹਨ 

  • Share this:

    ਸੁੱਖਵਿੰਦਰ ਸਾਕਾ

    ਰੂਪਨਗਰ: ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਭਰ ਵਿੱਚ ਦੀਨ ਦਿਆਲ ਉਪਧਿਆਏ ਗ੍ਰਾਮੀਣ ਕੌਂਸ਼ਲ ਵਿਕਾਸ ਯੋਜਨਾ ਅਧੀਨ ਰੋਜ਼ਗਾਰ ਮੇਲੇ ਅਤੇ ਜਾਗਰੂਕਤਾਂ ਕੈਂਪ 11 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਜਾ ਰਹੇ ਹਨ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਦੱਸਿਆਂ ਗਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਦੀਨ ਦਿਆਲ ਉਪਧਿਆਏ ਗ੍ਰਾਮੀਣ ਕੌਂਸ਼ਲ ਵਿਕਾਸ ਯੋਜਨਾ ਅਧੀਨ ਰੋਜ਼ਗਾਰ ਮੇਲੇ ਅਤੇ ਜਾਗਰੂਕਤਾਂ ਕੈਂਪ 11 ਅਕਤੂਬਰ ਤੋਂ 15 ਨਵੰਬਰ ਤੱਕ ਲਗਾਏ ਜਾਣਗੇ ।

    ਉਨ੍ਹਾਂ ਨੇ ਕਿਹਾ ਕਿ ਪਹਿਲਾ ਰੋਜ਼ਗਾਰ ਮੇਲਾ ਸਰਕਾਰੀ ਆਈਟੀਆਈ ਮੋਰਿੰਡਾ ਵਿਖੇ 11 ਅਕਤੂਬਰ ਨੂੰ, ਬਲਾਕ ਡਿਵੈਲਪਮੈਂਟ ਦਫ਼ਤਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਗਰੂਕਤਾ ਕੈਂਪ 14 ਅਕਤੂਬਰ ਨੂੰ, ਬਲਾਕ ਡਿਵੈਲਪਮੈਂਟ ਦਫਤਰ ਮੋਰਿੰਡਾ ਵਿਖੇ ਜਾਗਰੂਕਤਾ ਕੈਂਪ 18 ਅਕਤੂਬਰ ਨੂੰ, ਬਲਾਕ ਡਿਵੈਲਪਮੈਂਟ ਦਫਤਰ ਨੂਰਪੁਰ ਬੇਦੀ ਵਿਖੇ ਜਾਗਰੂਕਤਾ ਕੈਂਪ 21 ਅਕਤੂਬਰ ਨੂੰ, ਸਰਕਾਰੀ ਆਈ ਟੀ ਆਈ ਨੰਗਲ ਵਿਖੇ ਰੋਜ਼ਗਾਰ ਮੇਲਾ 28 ਅਕਤੂਬਰ ਨੂੰ, ਬਲਾਕ ਡਿਵੈਲਪਮੈਂਟ ਦਫਤਰ ਸ੍ਰੀ ਚਮਕੌਰ ਸਾਹਿਬ ਵਿਖੇ ਜਾਗਰੂਕਤਾ ਕੈਂਪ 4 ਨਵੰਬਰ ਨੂੰ, ਬਲਾਕ ਡਿਵੈਲਪਮੈਂਟ ਦਫਤਰ ਰੂਪਨਗਰ ਵਿਖੇ ਜਾਗਰੂਕਤਾ ਕੈਂਪ 11 ਨਵੰਬਰ ਨੂੰ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਆਈਟੀਆਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ।

    ਇਨ੍ਹਾਂ ਕੈਂਪਾ 'ਚ ਬਾਗਬਾਨੀ ਵਿਭਾਗ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ, ਯੂਕੋ ਆਰਸੇਟੀ, ਖੇਤੀਬਾੜੀ ਵਿਭਾਗ ਆਦਿ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ । ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਜਿਹੜੇ ਨੌਜਵਾਨਾਂ ਕੋਲ ਹੁਨਰ ਹੈ ਉਹ ਇਹਨਾਂ ਰੋਜ਼ਗਾਰ ਮੇਲਿਆ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਲਈ ਇੰਟਰਵਿਊ ਦੇਣ । ਡਾ.ਪ੍ਰੀਤੀ ਯਾਦਵ ਵੱਲੋਂ ਦੱਸਿਆਂ ਗਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਕਮਰਾ ਨੰਬਰ-9 , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।

    Published by:Drishti Gupta
    First published:

    Tags: Jobs, Mela, Muktsar, Punjab