Home /rupnagar /

ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਬੋਤਲ ਨਾਲ ਦੁੱਧ ਪਿਲਾਉਣਾ ਹੋ ਸਕਦਾ ਹੈ ਹਾਨੀਕਾਰਕ!

ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਬੋਤਲ ਨਾਲ ਦੁੱਧ ਪਿਲਾਉਣਾ ਹੋ ਸਕਦਾ ਹੈ ਹਾਨੀਕਾਰਕ!

ਪੋਸ਼ਣ ਅਭਿਆਨ ਤਹਿਤ ਜਾਗਰੂਕ ਕਰਦੇ ਹੋਏ ਅਧਿਕਾਰੀ  

ਪੋਸ਼ਣ ਅਭਿਆਨ ਤਹਿਤ ਜਾਗਰੂਕ ਕਰਦੇ ਹੋਏ ਅਧਿਕਾਰੀ  

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੋਸ਼ਣ ਅਭਿਆਨ ਤਹਿਤ ਨੰਗਲ ਦੇ ਕਰੀਬੀ ਪਿੰਡ ਭਟੋਲੀ  ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਦੱਸਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਜਗਮੋਹਣ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਗਰਭਵਤੀ ਔਰਤਾਂ ?

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੋਸ਼ਣ ਅਭਿਆਨ ਤਹਿਤ ਨੰਗਲ ਦੇ ਕਰੀਬੀ ਪਿੰਡ ਭਟੋਲੀ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਦੱਸਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਜਗਮੋਹਣ ਕੌਰ ਨੇ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਬੱਚੇ ਲਈ ਬਹੁਤ ਜਰੂਰੀ ਹੈ। ਇਸ ਦੁੱਧ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ।

    ਬੱਚਿਆ ਨੂੰ 6 ਮਹੀਨੇ ਤੱਕ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । 6 ਮਹੀਨੇ ਤੋਂ ਬਾਅਦ ਹੀ ਪਾਣੀ ਜਾ ਕੋਈ ਹੋਰ ਓਪਰੀ ਖੁਰਾਕ ਦੇਣੀ ਚਾਹੀਦੀ ਹੈ । ਉਨ੍ਹਾ ਨੇ ਹੋਰ ਦੱਸਿਆ ਕਿ ਬੱਚੇ ਲਈ ਬੋਤਲ ਨਾਲ ਪਿਲਾਇਆ ਜਾਣਾ ਵਾਲਾ ਦੁੱਧ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਇਸ ਨਾਲ ਇੰਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਮਾਂ ਨੂੰ ਬੱਚੇ ਨੂੰ ਜਦੋਂ ਜਦੋਂ ਦੁੱਧ ਦੀ ਮੰਗ ਹੋਵੇ ਦੁੱਧ ਪਿਲਾੳਣਾ ਚਾਹੀਦਾ ਹੈ ।

    ਮਾਂ ਦਾ ਦੁੱਧ ਹੀ ਬੱਚੇ ਲਈ ਪੂਰਨ ਭੋਜਨ ਹੁੰਦਾ ਹੈ । ਦੁੱਧ ਪਿਲਾਉਣ ਤੋਂ ਪਹਿਲਾ ਮਾਂ ਨੂੰ ਆਪਣੇ ਹੱਥ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਚਾਹੀਦਾ ਹੈ । ਇੱਕ ਸਮੇਂ ਮਾਂ ਨੂੰ ਇੱਕ ਪਾਸੇ ਤੋਂ ਹੀ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਦੂਜੀ ਵਾਰ ਦੂਜੇ ਪਾਸੇ ਤੋਂ ਦੁੱਧ ਪਿਲਾਉਣਾ ਚਾਹੀਦਾ ਹੈ ।

    Published by:Drishti Gupta
    First published:

    Tags: Breast, Chandigarh, Children, Parenting, Parenting Tips, Punjab