Home /rupnagar /

Wamiqa Gabbi B'day: ਵਾਮਿਕਾ ਗੱਬੀ ਕਈ ਭਾਸ਼ਾਵਾਂ 'ਚ ਕਰ ਚੁੱਕੀ ਹੈ ਫਿਲਮਾਂ, ਜਾਣੋ ਹੋਰ ਵੀ ਅਣਸੁਣੀਆਂ ਗੱਲਾਂ

Wamiqa Gabbi B'day: ਵਾਮਿਕਾ ਗੱਬੀ ਕਈ ਭਾਸ਼ਾਵਾਂ 'ਚ ਕਰ ਚੁੱਕੀ ਹੈ ਫਿਲਮਾਂ, ਜਾਣੋ ਹੋਰ ਵੀ ਅਣਸੁਣੀਆਂ ਗੱਲਾਂ

ਫਾਈਲ

ਫਾਈਲ ਫੋਟੋ - ਅਦਾਕਾਰਾ ਵਾਮਿਕਾ ਗੱਬੀ  

ਵਾਮਿਕਾ ਗੱਬੀ ਦਾ ਜਨਮ 29 September 1993 ਨੂੰ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ । ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ।ਵਾਮਿਕਾ ਬਚਪਨ ਤੋਂ ਹੀ ਅਭਿਨੇਤਰੀ ਬਣਨ ਦੀ ਚਾਹਵਾਨ ਸੀ । ਉਹ ਜਦੋਂ 8 ਸਾਲਾਂ ਦੀ ਸੀ, ਉਦੋਂ ਉਸ ਨੇ ਇੱਕ ਪੰਜਾਬੀ ਸੀਰੀਅਲ ਵਿੱਚ ਰੋਲ ਵੀ ਕੀਤਾ ਸੀ

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ : ਵਾਮਿਕਾ ਗੱਬੀ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾਗੋਵਰਧਨ ਗੱਬੀਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਵਾਮਿਕਾ ਬਚਪਨ ਤੋਂ ਹੀ ਅਭਿਨੇਤਰੀ ਬਣਨ ਦੀ ਚਾਹਵਾਨ ਸੀ। ਉਹ ਜਦੋਂ 8 ਸਾਲਾਂ ਦੀ ਸੀ, ਉਦੋਂ ਉਸ ਨੇ ਇੱਕ ਪੰਜਾਬੀ ਸੀਰੀਅਲ ਵਿੱਚ ਰੋਲ ਵੀ ਕੀਤਾ ਸੀ। ਉਸਦੇ ਪੰਜਾਬੀ ਕਰੀਅਰ ਦੀ ਵੱਡੀ ਸ਼ੁਰੂਆਤ'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਹੋਈ।

    ਉਸਨੇ ਤੇਲਗੂ ਫ਼ਿਲਮ 'ਭਾਲੇ ਮੰਚੀ ਰੋਜੂ' ਵਿੱਚ ਮੁੱਖ ਭੂਮਿਕਾ ਨਿਭਾਈ। ਕਈ ਐਵਾਰਡਾਂ 'ਚ ਨਾਮਜ਼ਦ ਵਾਮਿਕਾ ਗੱਬੀ ਫਲਵਰ ਇੰਡੀਅਨ ਫ਼ਿਲਮ ਅਵਾਰਡ ਵਿੱਚ ਬੇਸਟ ਡੈਬੀਉ ਐਕਟਰਸ ਦਾ ਖਿਤਾਬੀ ਹਾਸਿਲ ਕਰ ਚੁੱਕੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਵਾਮਿਕਾ ਹਰ ਕਿਰਦਾਰ ਨੂੰ ਬਾਖ਼ੂਬੀ ਢੰਗ ਨਾਲ ਨਿਭਾਉਣਾ ਜਾਣਦੀ ਹੈ।

    ਉਸ ਨੇ ਵੱਖ ਵੱਖ ਫਿਲਮਾਂ 'ਚ ਵੱਖੋ ਵੱਖਰੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਸਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਏਕਲਿਪਸ' (Eclipse) ਨਾਲ ਵਧੀਆ ਨਾਮ ਕਮਾਇਆ ਤੇ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ।ਵਾਮਿਕਾ ਗੱਬੀ ਨੇ 2007 ਦੀ ਫਿਲਮ 'ਜਬ ਵੀ ਮੈਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ । ਉਸ ਨੇ ਰੋਮਾਂਸ 'ਤੇ ਆਧਾਰਿਤ ਫਿਲਮ 'ਸਿਕਸਟੀਨ' 'ਚ ਮੁੱਖ ਭੂਮਿਕਾ ਨਿਭਾਈ ਸੀ। ਇਹ ਅਦਾਕਾਰਾ ਮਲਿਆਲਮ ਫਿਲਮ ‘ਗੋਧਾ’ ਵਿੱਚ ਟੋਵੀਨੋ ਥਾਮਸ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆ ਚੁੱਕੀ ਹੈ।

    ਵਾਮਿਕਾ ਗੱਬੀ ਆਪਣੀ ਮਿਹਨਤ ,ਲਗਨ ਅਤੇ ਆਪਣੀ ਖੂਬਸੂਰਤ ਅਦਾਕਾਰੀ ਸਦਕੇ ਇੱਕ ਬਿਹਤਰੀਨ ਅਦਾਕਾਰਾ ਵਜੋਂ ਉਭਰ ਕੇ ਸਾਹਮਣੇ ਆਈ ਹੈ । ਇਸ ਸਾਲ (2022) ਵਾਮਿਕਾ ਗੱਬੀ ਆਪਣਾ 29ਵਾਂ ਜਨਮ ਦਿਨ ਮਨਾ ਰਹੀ ਹੈ।

    Published by:Rupinder Kaur Sabherwal
    First published:

    Tags: Birthday, Birthday special, Entertainment, Punjab, Ropar, Wamiqa Gabbi