ਸੁੱਖਵਿੰਦਰ ਸਾਕਾ
ਰੂਪਨਗਰ : ਨੰਗਲ ਬਾਰ ਐਸ਼ੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਆਪਣੇ ਸੰਘਰਸ਼ ਨੂੰ ਜਾਰੀ ਰੱਖਦਿਆਂ ਹੋਇਆਂ ਵੱਡੀ ਗਿਣਤੀ 'ਚ ਪੁਲਿਸ ਸਟੇਸ਼ਨ ਪਹੁੰਚ ਕੇ ਥਾਣਾ ਮੁਖੀ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਕਰੈਸ਼ਰ ਮਾਲਕ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ । ਗੱਲਬਾਤ ਦੌਰਾਨ ਬਾਰ ਐਸ਼ੋਸੀਏਸ਼ਨ ਦੇ ਮੈਂਬਰ ਨਵਦੀਪ ਸਿੰਘ ਹੀਰਾ ਨੇ ਦੱਸਿਆ ਕਿ ਬੀਤੇ ਦਿਨੀਂ ਕਰੈਸ਼ਰ ਮਾਲਕ ਦੇ ਕਹਿਣ 'ਤੇ ਪੁਲਿਸ ਵੱਲੋਂ ਉਹਨਾਂ ਦੇ ਸਾਥੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਜੋ ਕਿ ਕਥਿਤ ਰੂਪ 'ਤੇ ਸਹੀ ਨਹੀਂ ਹੈ ਉਸ ਸਬੰਧੀ ਉਹਨਾਂ ਦਾ ਤਿੱਖਾ ਸੰਘਰਸ਼ ਲਗਾਤਾਰ ਜਾਰੀ ਹੈ । ਜਦਕਿ ਮਾਮਲਾ ਦਰਜ਼ ਕਰਵਾਉਣ ਵਾਲੇ ਕਰੈਸ਼ਰ ਮਾਲਕ ਨੇ ਖੁਦ ਮੰਨਿਆ ਹੈ ਕਿ ਉਸਨੇ ਜੋ ਮਾਈਨਿੰਗ ਕੀਤੀ ਹੈ ਉਹ 50 ਫੁੱਟ ਡੂੰਘੀ ਕੀਤੀ ਹੈ ਜੋ ਕਿ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ । ਉਨ੍ਹਾਂ ਥਾਣਾ ਮੁੱਖੀ ਨੂੰ ਕਿਹਾ ਕਿ ਇਸ ਮਾਮਲੇ 'ਤੇ ਜਲਦ ਤੋਂ ਜਲਦ ਸਖਤੀ ਨਾਲ ਐਕਸ਼ਨ ਲਿਆ ਜਾਵੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।