ਰਾਜ ਕੁਮਾਰ
ਰੋਪੜ: ਨੰਗਲ 'ਚ ਚੀਤੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਰਅਸਲ ਨੰਗਲ 'ਚ ਚੀਤੇ ਦੀ ਮੌਜੂਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਮਿਲੀ ਹੈ ਕਿ ਨੰਗਲ ਦੀ ਸਰਕਾਰੀ ਆਈ.ਟੀ.ਆਈ 'ਚ ਸ਼ਾਮ 7 ਵਜੇ ਦੇ ਕਰੀਬ ਇੱਕ ਚੀਤਾ ਦੇਖਿਆ ਗਿਆ, ਜਿਸ ਦੀਆਂ ਸੀ.ਸੀ.ਟੀ.ਸੀ ਤਸਵੀਰਾਂ ਵੀ ਮਿਲੀਆਂ ਹਨ।
ਸੀ.ਸੀ.ਟੀ.ਸੀ ਕੈਮਰਿਆਂ 'ਚ ਸਾਫ-ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਚੀਤਾ ਆਈ.ਟੀ.ਆਈ ਦੀ ਬਾਹਰਲੀ ਕੰਧ ਪਾੜ ਕੇ ਆਈ.ਟੀ.ਆਈ 'ਚ ਦਾਖਲ ਹੋਇਆ ਅਤੇ ਇੱਕ ਕੁੱਤੇ ਨੂੰ ਉਠਾ ਕੇ ਲੈ ਗਿਆ। ਇਸ ਘਟਨਾ ਤੋਂ ਬਾਅਦ ਰਾਤ ਦੀ ਡਿਊਟੀ ਕਰ ਰਹੇ ਮੁਲਾਜ਼ਮਾਂ 'ਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਸੀਸੀਟੀਵੀ ਕੈਮਰਿਆਂ ਵਿੱਚ ਚੀਤੇ ਦੀਆਂ ਤਸਵੀਰਾਂ ਕੈਦ ਹੁੰਦੇ ਹੀ ਆਈ.ਟੀ.ਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਵਿਭਾਗ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ CCTV 'ਚ ਇਸ ਖੌਫਨਾਕ ਜਾਨਵਰ ਨੂੰ ਵੇਖਿਆ। ਇਸ ਦੌਰਾਨ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਕਾਰ ਨੂੰ ਫੜਨ ਲਈ ਪਿੰਜਰੇ ਲਗਾਉਣ ਅਤੇ ਰਾਤ ਦੀ ਗਸ਼ਤ ਵਧਾਉਣ ਦੀ ਗੱਲ ਵੀ ਕਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।