Home /rupnagar /

'ਮੇਰਾ ਘਰ, ਮੇਰੇ ਨਾਮ' ਤਹਿਤ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਨੂੰ ਦਿੱਤੀ ਜਾਵੇਗੀ ਮਾਲਕੀ

'ਮੇਰਾ ਘਰ, ਮੇਰੇ ਨਾਮ' ਤਹਿਤ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਨੂੰ ਦਿੱਤੀ ਜਾਵੇਗੀ ਮਾਲਕੀ

ਮੀਟਿੰਗ ਦੌਰਾਨ ਅਧਿਕਾਰੀ

ਮੀਟਿੰਗ ਦੌਰਾਨ ਅਧਿਕਾਰੀ

ਪੰਜਾਬ ਸਰਕਾਰ ਦੁਆਰਾ ਰਾਜ ਭਰ 'ਚ ਪੇਂਡੂ ਖੇਤਰਾਂ ਨੂੰ ਡਿਜੀਟਲ ਰੂਪ 'ਚ ਅਪਡੇਟ ਕਰ ਕੇ 'ਮੇਰਾ ਘਰ ਮੇਰਾ ਨਾਮ'/ਸਵਾਮਿਤਵਾ ਸਕੀਮ ਤਹਿਤ ਜ਼ਿਲ੍ਹੇ 'ਚ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਅਤੇ ਪਲਾਟਾ ਦੀ ਸਹੀ ਮਾਲਕੀ ਦਿੱਤੀ ਜਾਵੇਗੀ । 

  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਪੰਜਾਬ ਸਰਕਾਰ ਦੁਆਰਾ ਰਾਜ ਭਰ 'ਚ ਪੇਂਡੂ ਖੇਤਰਾਂ ਨੂੰ ਡਿਜੀਟਲ ਰੂਪ 'ਚ ਅਪਡੇਟ ਕਰ ਕੇ 'ਮੇਰਾ ਘਰ ਮੇਰਾ ਨਾਮ'/ਸਵਾਮਿਤਵਾ ਸਕੀਮ ਤਹਿਤ ਜ਼ਿਲ੍ਹੇ 'ਚ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਅਤੇ ਪਲਾਟਾ ਦੀ ਸਹੀ ਮਾਲਕੀ ਦਿੱਤੀ ਜਾਵੇਗੀ। ਇਸ ਸੰਬੰਧੀ ਵਿਸ਼ੇਸ਼ ਸਕੱਤਰ ਮਾਲ-ਕਮ-ਮਿਸ਼ਨ ਡਾਇਰੈਕਟਰ ਸਵਾਮਿਤਵਾ, ਕੇਸ਼ਵ ਹਿੰਗੋਨੀਆ ਨੇ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਮਾਲ ਅਧਿਕਾਰੀ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨਾਲ ਇਸ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਕੀਤੀ । ਇਸ ਸੰਬੰਧੀ ਕੇਸ਼ਵ ਹਿੰਗੋਨੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਰਾਜ 'ਚ ਲਾਲ ਲਕੀਰ ਆਉਂਦੇ ਖੇਤਰ, ਮਕਾਨਾਂ ਨੂੰ ਤਸਦੀਕ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਪ੍ਰਰਾਪਰਟੀ ਕਾਰਡ ਜਾਰੀ ਕਰਨਾ ਹੈ।

ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤਕ 536 ਪਿੰਡਾਂ ਨੂੰ ਤਸਦੀਕ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਪੇਂਡੂ ਲੋਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੇ ਦਸਤਾਵੇਜ਼ ਬਣਾਉਣ ਦਾ ਅਧਿਕਾਰ ਪ੍ਰਦਾਨ ਹੋਵੇਗਾ ਤਾਂ ਜੋ ਉਹ ਆਰਥਿਕ ਉਦੇਸ਼ਾਂ ਲਈ ਆਪਣੀ ਜਾਇਦਾਦ ਦੀ ਵਰਤੋਂ ਕਰ ਸਕਣਗੇ । ਕੇਸ਼ਵ ਹਿੰਗੋਨੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੋਟੀਫਾਈਡ ਪਿੰਡਾਂ 'ਚ ਅਬਾਦੀ ਦੇਹ ਖੇਤਰ 'ਚ ਆਉਂਦੀ ਜਾਇਦਾਦ ਨੂੰ ਡਰੋਨ ਕੈਮਰਿਆਂ ਦੀ ਮਦਦ ਨਾਲ ਤਿਆਰ ਕੀਤਾ ਜਾਣਾ ਹੈ ।

ਇਨ੍ਹਾਂ ਪਿੰਡਾਂ ਦੇ ਨਕਸ਼ੇ ਪ੍ਰਾਪਤ ਕਰ ਕੇ ਪਿੰਡਾਂ ਦੇ ਵੱਡੇ ਫਲੈਕਸ ਬੋਰਡ ਸਾਂਝੀਆਂ ਥਾਵਾਂ 'ਤੇ ਲਗਾਏ ਜਾਣਗੇ ਤਾਂ ਜੋ ਲੋਕ 90 ਦਿਨਾਂ ਦੇ ਅੰਦਰ-ਅੰਦਰ ਨਕਸ਼ਿਆਂ ਵਿਚਲੀਆਂ ਤਰੁੱਟੀਆਂ ਸਬੰਧੀ ਆਪਣੇ ਇਤਰਾਜ਼ ਪੇਸ਼ ਕਰ ਸਕਣ, ਪੜਤਾਲ ਉਪਰੰਤ ਉਨ੍ਹਾਂ ਦੇ ਨਾਂ ਅੰਤਿਮ ਪ੍ਰਵਾਨਗੀ ਲਈ ਸਰਵੇ ਲਈ ਭੇਜੇ ਜਾ ਸਕਣ । ਵਿਸ਼ੇਸ਼ ਸਕੱਤਰ ਮਾਲ ਕੇਸ਼ਵ ਹਿੰਗੋਨੀਆ ਨੇ ਅੱਗੇ ਹਦਾਇਤਾਂ ਜਾਰੀ ਕੀਤੀਆਂ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ 'ਮੇਰਾ ਘਰ ਮੇਰਾ ਨਾਮ' ਸਕੀਮ ਨੂੰ ਲਾਗੂ ਕਰਨ 'ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਹ ਸਕੀਮ ਯੋਜਨਾਬੰਦੀ ਤੇ ਮਾਲੀਆ ਉਗਰਾਹੀ ਨੂੰ ਸੁਚਾਰੂ ਬਣਾਉਣ 'ਚ ਸਹਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਜਾਇਦਾਦ ਦੇ ਅਧਿਕਾਰਾਂ ਬਾਰੇ ਸਪੱਸ਼ਟਤਾ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਇਸ ਨਾਲ ਜਾਇਦਾਦ ਸਬੰਧੀ ਵਿਵਾਦਾਂ ਨੂੰ ਸੁਲਝਾਉਣ ਵਿੱਚ ਵੀ ਮਦਦ ਮਿਲੇਗੀ ।

Published by:Drishti Gupta
First published:

Tags: Punjab, Rupnagar