ਸੁੱਖਵਿੰਦਰ ਸਾਕਾ,
ਰੂਪਨਗਰ: ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਰੋਪੜ ਦੇ ਐਕਸੀਅਨ ਕੰਵਲਦੀਪ ਕੌਰ ਦੀ ਟੀਮ ਨਾਲ ਅੰਬੂਜਾ ਅਤੇ ਥਰਮਲ ਪਲਾਂਟ ਘਨੌਲੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ। ਐਡਵੋਕੇਟ ਚੱਢਾ ਨੇ ਦੱਸਿਆ ਕਿ ਅੰਬੂਜਾ ਅਤੇ ਥਰਮਲ ਪਲਾਂਟ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਲੰਬੇ ਸਮੇਂ ਤੋਂ ਇਨ੍ਹਾਂ ਫੈਕਟਰੀਆਂ ਕਾਰਨ ਪ੍ਰਦੂਸ਼ਣ ਦੀ ਸ਼ਿਕਾਇਤ ਕਰ ਰਹੇ ਹਨ। ਇਸ ਸਮੱਸਿਆ ਨੂੰ ਲੈ ਕੇ ਇਹ ਲੋਕ ਕਾਫੀ ਸਮੇਂ ਤੋਂ ਉਹਨਾਂ ਨਾਲ ਸੰਪਰਕ ਵਿੱਚ ਸਨ। ਇਸ ਕਾਰਨ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਜ਼ਮੀਨੀ ਪੱਧਰ ’ਤੇ ਆ ਕੇ ਇਨ੍ਹਾਂ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ।
ਇਸ ਦੌਰੇ ਦੌਰਾਨ ਵਿਧਾਇਕ ਚੱਢਾ ਨੇ ਥਰਮਲ ਪਲਾਂਟ ਦੀ ਸੁਆਹ ਦਾ ਜਾਇਜ਼ਾ ਲਿਆ, ਜਿਸ ਵਿੱਚ ਕਰੀਬ 1000 ਏਕੜ ਦੇ ਪੌਦਿਆਂ ਦੀ ਸੁਆਹ ਪਈ ਹੈ । ਉਨ੍ਹਾਂ ਨੇ ਐਸ਼ ਡਾਇਕਾ ਵੱਲ ਵਿਸ਼ੇਸ਼ ਧਿਆਨ ਦਿੱਤਾ ਕਿ ਕਿੰਨੇ ਇਲਾਕੇ 'ਚ ਰੁੱਖ ਲਗਾਏ ਹੋਏ ਹਨ, ਕਿੰਨੇ ਹਰਿਆਵਲ ਨਾਲ ਭਰਪੂਰ ਹਨ ਅਤੇ ਕਿੰਨੇ ਬੰਜਰ ਹਨ। ਵਿਧਾਇਕ ਨੇ ਇਹ ਵੀ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਨੇ ਇਸ ਸਮੱਸਿਆ ਦੀ ਸੁਣਵਾਈ ਲਈ ਤਰੀਕ ਨਿਸ਼ਚਿਤ ਕੀਤੀ ਹੈ ਅਤੇ ਸਬੰਧਤ ਉਦਯੋਗ ਨੂੰ ਸੁਣਵਾਈ ਲਈ ਬੁਲਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Punjab, Thermal Plant