ਸੁੱਖਵਿੰਦਰ ਸਾਕਾ
ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ : ਮਾਨਸੂਨੀ ਬਰਸਾਤੀ ਭਾਰੀ ਮੀਂਹ ਨੇ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਕਈ ਥਾਈਂ ਭਾਰੀ ਮੀਂਹ ਆਫ਼ਤ ਵੀ ਬਣਿਆ ਹੈ। ਕਿਸਾਨਾਂ ਦੀਆਂ ਫਸਲਾਂ ਲਈ ਵਰਦਾਨ ਸਿੱਧ ਹੋਣ ਵਾਲਾ ਮਾਨਸੂਨੀ ਮੀਂਹ ਸੜਕੀ ਪੱਧਰ 'ਤੇ ਰਾਹਗੀਰਾਂ ਲਈ ਮੁਸ਼ਕਿਲਾਂ ਭਰਿਆ ਸਿੱਧ ਹੋ ਰਿਹਾ ਹੈ । ਜੇ ਗੱਲ ਕਰੀਏ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਤਾਂ ਬੀਤੇ ਕੱਲ ਤੋਂ ਪੈ ਰਹੀ ਭਾਰੀ ਬਰਸਾਤ ਨੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਸੜਕਾਂ ਨੱਕੋ ਨੱਕ ਪਾਣੀ ਨਾਲ ਭਰ ਦਿੱਤੀਆਂ ਹਨ।
ਜਿਸ ਸਦਕੇ ਰਾਹਗੀਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ । ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਸ਼ਰਧਾਲੂਆਂ ਨੂੰ ਤਲਾਬ ਬਣੀਆਂ ਸੜਕਾਂ ਤੋਂ ਔਖੇ ਸੌਖੇ ਲੰਘਣਾ ਪਿਆ । ਇਸ ਦੇ ਨਾਲ ਜਿੱਥੇ ਸਕੂਲੀ ਜਾਣ ਵਾਲੇ ਬੱਚੇ ਪ੍ਰੇਸ਼ਾਨ ਹੋਏ ਉਥੇ ਹੀ ਹਸਪਤਾਲਾਂ ਨੂੰ ਜਾਣ ਵਾਲੇ ਮਰੀਜ਼ ਵੀ ਦਿੱਕਤਾਂ 'ਚ ਨਜ਼ਰ ਆਏ । ਵੱਡੀ ਮਾਤਰਾ 'ਚ ਸੜਕਾਂ 'ਤੇ ਪਾਣੀ ਦੇ ਇਕੱਠੇ ਹੋਣ ਦਾ ਮੁੱਖ ਕਾਰਨ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ ਮੰਨਿਆ ਜਾ ਸਕਦਾ ਹੈ ਜੋ ਕਿ ਪ੍ਰਸ਼ਾਸਨ ਦੀ ਮਾਨਸੂਨੀ ਬਰਸਾਤ ਸਬੰਧੀ ਤਿਆਰੀ ਦੀ ਪੋਲ ਖੋਲ੍ਹਦਾ ਵੀ ਨਜ਼ਰ ਆਇਆ । ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਹਿਰ ਦੀਆਂ ਸੜਕਾਂ ਜਲਥਲ ਹੋਈਆਂ ਪਈਆਂ ਹਨ । ਸੜਕਾਂ ਤੇ ਖੜੇ ਗੋਡੇ ਗੋਡੇ ਪਾਣੀ ਨੇ ਜਿੱਥੇ ਆਵਾਜਾਈ ਨੂੰ ਠੱਪ ਕੀਤਾ ਹੈ ਉੱਥੇ ਹੀ ਦੁਕਾਨਦਾਰ ਦੇ ਕੰਮਕਾਜ ਨੂੰ ਵੀ ਪ੍ਰਭਾਵਿਤ ਕੀਤਾ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।