Home /rupnagar /

ਹੁਣ ਕੈਦੀ ਪਾਉਣਗੇ ਤੇਲ , ਜ਼ਿਲ੍ਹਾ ਜੇਲ੍ਹ ਰੂਪਨਗਰ ਨੇੜੇ ਸ਼ੁਰੂ ਹੋਇਆ ਪੈਟਰੋਲ ਪੰਪ

ਹੁਣ ਕੈਦੀ ਪਾਉਣਗੇ ਤੇਲ , ਜ਼ਿਲ੍ਹਾ ਜੇਲ੍ਹ ਰੂਪਨਗਰ ਨੇੜੇ ਸ਼ੁਰੂ ਹੋਇਆ ਪੈਟਰੋਲ ਪੰਪ

ਫਾਈਲ ਫੋਟੋ

ਫਾਈਲ ਫੋਟੋ

ਜੇਲ੍ਹ ਵਿਕਾਸ ਬੋਰਡ ਵੱਲੋਂ ਜ਼ਿਲ੍ਹਾ ਰੂਪਨਗਰ ਜੇਲ੍ਹ ਨੇੜੇ ਪੰਜਾਬ ਦਾ ਪਹਿਲਾ ਪੈਟਰੋਲ ਪੰਪ ਸ਼ੁਰੂ ਕੀਤਾ ਗਿਆ ਹੈ, ਜਿੱਥੇ ਕੈਦੀ ਪੈਟਰੋਲ ਪਾਉਣਗੇ । ਇਸ ਦੀ ਸ਼ੁਰੂਆਤ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੀਤੀ ਅਤੇ ਖੁਦ ਗੱਡੀਆਂ ਵਿੱਚ ਤੇਲ ਵੀ ਪਾਇਆ । 

  • Share this:

    ਸੁੱਖਵਿੰਦਰ ਸਾਕਾ

    ਰੂਪਨਗਰ:  ਜੇਲ੍ਹ ਵਿਕਾਸ ਬੋਰਡ ਵੱਲੋਂ ਜ਼ਿਲ੍ਹਾ ਰੂਪਨਗਰ ਜੇਲ੍ਹ ਨੇੜੇ ਪੰਜਾਬ ਦਾ ਪਹਿਲਾ ਪੈਟਰੋਲ ਪੰਪ ਸ਼ੁਰੂ ਕੀਤਾ ਗਿਆ ਹੈ, ਜਿੱਥੇ ਕੈਦੀ ਪੈਟਰੋਲ ਪਾਉਣਗੇ। ਇਸ ਦੀ ਸ਼ੁਰੂਆਤ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੀਤੀ ਅਤੇ ਖੁਦ ਗੱਡੀਆਂ ਵਿੱਚ ਤੇਲ ਵੀ ਪਾਇਆ। ਇਸ ਮੌਕੇ ਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਵੀ ਮੌਜੂਦ ਸਨ। ਰੋਪੜ ਜੇਲ੍ਹ ਦੇ ਅੱਠ ਕੈਦੀਆਂ ਨੂੰ ਪੈਟਰੋਲ ਪੰਪਾਂ 'ਤੇ ਤੇਲ ਪਾਉਣ ਦੀ ਸਿਖਲਾਈ ਦਿੱਤੀ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਅਜਿਹੇ ਕੈਦੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦਾ ਰਿਕਾਰਡ ਚੰਗਾ ਹੈ ਅਤੇ ਜੋ ਸਜ਼ਾ ਦੌਰਾਨ ਕਈ ਵਾਰ ਪੈਰੋਲ ਕੱਟ ਕੇ ਵਾਪਸ ਆ ਚੁੱਕੇ ਹਨ।

    ਇਸ ਦੇ ਨਾਲ ਹੀ ਪੈਟਰੋਲ ਪੰਪ 'ਤੇ ਹਥਿਆਰਬੰਦ ਬਲ ਵੀ ਤਾਇਨਾਤ ਰਹਿਣਗੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਲਦੀ ਹੀ ਰੋਪੜ ਤੋਂ ਬਾਅਦ ਲੁਧਿਆਣਾ ਅਤੇ ਫਿਰੋਜ਼ਪੁਰ ਜੇਲ੍ਹਾਂ ਨੇੜੇ ਪੈਟਰੋਲ ਪੰਪ ਚਾਲੂ ਕੀਤੇ ਜਾਣਗੇ। ਇਸ ਤੋਂ ਬਾਅਦ ਹੌਲੀ-ਹੌਲੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ 12 ਪੰਪ ਲਗਾਏ ਜਾਣੇ ਹਨ। ਇਸ ਮੌਕੇ ਜੇਲ੍ਹ ਮੰਤਰੀ ਬੈਂਸ ਨੇ ਕਿਹਾ ਕਿ ਜਿੰਨੀ ਪੁਲਿਸ ਦੀ ਲੋੜ ਹੈ, ਜੇਲ੍ਹ ਦੀਆਂ ਸਹੂਲਤਾਂ ਵੀ ਉਨੀਆਂ ਹੀ ਜ਼ਰੂਰੀ ਹਨ । ਪਿਛਲੀਆਂ ਸਰਕਾਰਾਂ ਦੌਰਾਨ ਜੇਲ੍ਹਾਂ ਦੀ ਹਾਲਤ ਬਹੁਤ ਮਾੜੀ ਰਹੀ ਹੈ। ਹੁਣ ਮੌਜੂਦਾ ਸਰਕਾਰ ਜੇਲ੍ਹ ਪ੍ਰਣਾਲੀ ਨੂੰ ਸੁਧਾਰਨ ਲਈ ਯਤਨਸ਼ੀਲ ਹੈ। ਜੇਲ੍ਹਾਂ ਵਿੱਚੋਂ 3900 ਤੋਂ ਵੱਧ ਮੋਬਾਈਲ ਵੀ ਜ਼ਬਤ ਕੀਤੇ ਜਾ ਚੁੱਕੇ ਹਨ।

    Published by:Drishti Gupta
    First published:

    Tags: Anandpur Sahib, Harjot Bains, Petrol Pump, Punjab