Home /rupnagar /

ਹੁਣ ਸ਼ਹਿਰ ਦਾ ਇਹ ਫਾਟਕ ਵੀ ਹੋਇਆ ਬੰਦ, ਜਾਣੋ ਕਾਰਨ ? 

ਹੁਣ ਸ਼ਹਿਰ ਦਾ ਇਹ ਫਾਟਕ ਵੀ ਹੋਇਆ ਬੰਦ, ਜਾਣੋ ਕਾਰਨ ? 

ਬੰਦ

ਬੰਦ ਕੀਤਾ ਗਿਆ ਰੇਲਵੇ ਫਾਟਕ  

ਨੰਗਲ ਨਗਰ ਕੌਂਸਲ ਦੇ ਅਧੀਨ ਆਉਂਦੇ ਜਵਾਹਰ ਮਾਰਕੀਟ 'ਚ ਪੈਂਦੇ  ਵਾਰਡ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਮਕਸਦ ਦੇ ਨਾਲ ਕੌਂਸਲ ਵੱਲੋਂ ਉਕਤ ਵਾਰਡ 'ਚ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਉਕਤ ਵਾਰਡ ਵਾਸੀ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਸਨ 

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ: ਨੰਗਲ ਨਗਰ ਕੌਂਸਲ ਦੇ ਅਧੀਨ ਆਉਂਦੇ ਜਵਾਹਰ ਮਾਰਕੀਟ 'ਚ ਪੈਂਦੇ ਵਾਰਡ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਮਕਸਦ ਦੇ ਨਾਲ ਕੌਂਸਲ ਵੱਲੋਂ ਉਕਤ ਵਾਰਡ 'ਚ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਵਾਰਡ ਵਾਸੀ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਸਨ ਅਤੇ ਵਾਰ ਵਾਰ ਕੌਂਸਲ ਤੋਂ ਸੀਵਰੇਜ ਪਾਈਪ ਪਾਉਣ ਦੀ ਮੰਗ ਕਰ ਰਹੇ ਸਨ।

  ਵਾਰਡ ਵਾਸੀਆਂ ਦੀ ਮੰਗ ਨੂੰ ਪੂਰਦਿਆਂ ਕੌਂਸਲ ਵੱਲੋਂ ਸੀਵਰੇਜ ਪਾਈਪ ਪਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਬਰਾਰੀ ਦਾ ਰੇਲਵੇ ਫਾਟਕ ਕੰਮਕਾਜ ਦੇ ਚਲਦਿਆਂ ਤਕਰੀਬਨ ਡੇਢ ਮਹੀਨੇ ਲਈ ਬੰਦ ਕੀਤਾ ਗਿਆ ਹੈ। ਬੇਸ਼ਕ ਪਿੰਡ ਵਾਸੀਆਂ ਨੂੰ ਆਉਣ ਜਾਣ ਲਈ ਥੋੜ੍ਹੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਪਰ ਵਾਰਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਜਰੂਰ ਮਿਲ ਜਾਵੇਗਾ।

  Published by:Drishti Gupta
  First published:

  Tags: Anandpur Sahib, Punjab