Home /rupnagar /

Maha Navami 2022: ਨਵਰਾਤਰੀ ਦੇ ਨੌਵੇਂ ਦਿਨ ਪ੍ਰਸਿੱਧ ਮੰਦਿਰ ਮਾਂ ਜ਼ਾਲਫ਼ਾਂ ਦੇਵੀ ਦੇ ਕਰੋ ਦਰਸ਼ਨ, ਦੇਖੋ ਆਲੌਕਿਕ ਨਜ਼ਾਰਾ   

Maha Navami 2022: ਨਵਰਾਤਰੀ ਦੇ ਨੌਵੇਂ ਦਿਨ ਪ੍ਰਸਿੱਧ ਮੰਦਿਰ ਮਾਂ ਜ਼ਾਲਫ਼ਾਂ ਦੇਵੀ ਦੇ ਕਰੋ ਦਰਸ਼ਨ, ਦੇਖੋ ਆਲੌਕਿਕ ਨਜ਼ਾਰਾ   

X
ਫੋਟੋ

ਫੋਟੋ - ਮਾਂ ਜ਼ਾਲਫ਼ਾਂ ਦੇਵੀ ਮੰਦਿਰ  

ਰੂਪਨਗਰ : ਨਰਾਤਿਆਂ ਮੌਕੇ ਵੱਖ- ਵੱਖ ਮੰਦਿਰਾਂ 'ਚ ਸ਼ਰਧਾਲੂਆਂ ਦੀ ਆਮਦ ਲੱਗੀ ਹੋਈ ਹੈ। ਦੂਰ ਦੁਰਾਡੇ ਤੋਂ ਪਹੁੰਚ ਕੇ ਸ਼ਰਧਾਲੂ ਇਤਿਹਾਸਕ ਮੰਦਿਰਾਂ ਵਿੱਚ ਨਤਮਸਤਕ ਹੋ ਰਹੇ ਹਨ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਨਰਾਤਿਆਂ ਮੌਕੇ ਵੱਖ- ਵੱਖ ਮੰਦਿਰਾਂ 'ਚ ਸ਼ਰਧਾਲੂਆਂ ਦੀ ਆਮਦ ਲੱਗੀ ਹੋਈ ਹੈ। ਦੂਰ ਦੁਰਾਡੇ ਤੋਂ ਪਹੁੰਚ ਕੇ ਸ਼ਰਧਾਲੂ ਇਤਿਹਾਸਕ ਮੰਦਿਰਾਂ ਵਿੱਚ ਨਤਮਸਤਕ ਹੋ ਰਹੇ ਹਨ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪ੍ਰਸਿੱਧ ਮੰਦਿਰ ਮਾਂ ਜ਼ਾਲਫ਼ਾਂ ਦੇਵੀ ਮੰਦਿਰ ਦੇ । ਮਾਂ ਜਲਵਾ ਦੇਵੀ ਦਾ ਮੰਦਿਰ ਜ਼ਿਲ੍ਹਾ ਰੂਪਨਗਰ 'ਚ ਪੈਂਦੇ ਨੰਗਲ ਡੈਮ ਤੋਂ ਕਰੀਬਨ ਪੰਜ ਕਿਲੋਮੀਟਰ ਦੂਰੀ 'ਤੇ ਸਥਿੱਤ ਹੈ। ਇਹ ਮੰਦਿਰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਬਣਿਆ ਹੋਇਆ ਹੈ।

ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇਸ ਮੰਦਿਰ ਦੇ ਵਿੱਚ ਇੱਕ ਪੁਰਾਣਾ ਅਤੇ ਇਤਿਹਾਸਕ ਦਰੱਖਤ ਲੱਗਿਆ ਹੋਇਆ ਹੈ। ਜਿੱਥੇ ਸ਼ਰਧਾਲੂਆਂ ਵੱਲੋਂ ਆਪਣੀ ਮਨੋਕਾਮਨਾ ਨੂੰ ਪੂਰੀ ਕਰਨ ਲਈ ਧਾਗਾ ਅਤੇ ਮੌਲੀ ਬੰਨ੍ਹੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਰੱਖਤ ਦੇ ਨਾਲ ਧਾਗਾ ਮੌਲੀ ਬੰਨ੍ਹਣ ਤੋਂ ਬਾਅਦ ਸ਼ਰਧਾਲੂ ਆਪਣੀ ਮਨੋਕਾਮਨਾ ਕਰਦੇ ਹਨ ਤੇ ਮਨੋਕਾਮਨਾ ਪੂਰਨ ਹੋਣ ਤੋਂ ਬਾਅਦ ਮੁੜ ਵਾਪਸ ਇਸੇ ਥਾਂ 'ਤੇ ਆ ਕੇ ਆਪਣੇ ਹੱਥੀਂ ਬੰਨ੍ਹੇ ਧਾਗਿਆਂ ਨੂੰ ਮੁੜ ਖੋਲ੍ਹਦੇ ਹਨ। ਇਸ ਮੰਦਿਰ ਦਾ ਡੂੰਘਾਈ ਨਾਲ ਇਤਿਹਾਸ ਜਾਣਨ ਲਈ ਦੇਖੋ ਇਹ ਪੂਰੀ ਵੀਡੀਓ।

Published by:Rupinder Kaur Sabherwal
First published:

Tags: Punjab, Ropar, Shardiya Navratri 2022, Shardiya Navratri Celebration, Shardiya Navratri Puja