Home /rupnagar /

ਖਾਨਗੀ ਸਕੀਮ ਪ੍ਰਕਿਰਿਆ ਤਹਿਤ ਆਨਲਾਈਨ ਪੋਰਟਲ ਦੀ ਹੋਵੇਗੀ ਸ਼ੁਰੂਆਤ , ਇਹ ਹੋਣਗੇ ਫ਼ਾਇਦੇ

ਖਾਨਗੀ ਸਕੀਮ ਪ੍ਰਕਿਰਿਆ ਤਹਿਤ ਆਨਲਾਈਨ ਪੋਰਟਲ ਦੀ ਹੋਵੇਗੀ ਸ਼ੁਰੂਆਤ , ਇਹ ਹੋਣਗੇ ਫ਼ਾਇਦੇ

ਫਾਈਲ ਫੋਟੋ

ਫਾਈਲ ਫੋਟੋ

ਖਾਨਗੀ ਤਕਸੀਮ ਰਾਹੀਂ ਜ਼ਮੀਨ ਦੇ ਸਾਂਝੇ ਖਾਤੇ ਦੇ ਹਰ ਮਾਲਕ ਦਾ ਆਪਸੀ ਸਹਿਮਤੀ ਰਾਹੀਂ ਵੱਖਰਾ ਖਾਤਾ ਤਿਆਰ ਹੋਵੇਗਾ, ਜਿਸ ਉੱਤੇ ਕਿਸੇ ਵੀ ਖੇਵਟਦਾਰ ਵਲੋਂ ਆਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਖਾਨਗੀ ਤਕਸੀਮ ਦਾ ਦਸਤਾਵੇਜ ਸ਼ਾਮਲ ਕਰ ਕੇ ਦਰਖਾਸਤ ਪੋਰਟਲ ਉੱਤੇ ਅਪਲੋਡ ਕਰਨ ਦੀ ਸਹੂਲਤ ਸ਼ਾਮਲ ਹੈ

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਪੰਜਾਬ ਸਰਕਾਰ ਵੱਲੋਂ ਜ਼ਿਮੀਂਦਾਰਾਂ ਲਈ ਖਾਨਗੀ ਸਕੀਮ ਦੀ ਪ੍ਰਕਿਰਿਆ ਤਹਿਤ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸਦੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਸਬੰਧੀ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਖਾਨਗੀ ਤਕਸੀਮ ਰਾਹੀਂ ਜ਼ਮੀਨ ਦੇ ਸਾਂਝੇ ਖਾਤੇ ਦੇ ਹਰ ਮਾਲਕ ਦਾ ਆਪਸੀ ਸਹਿਮਤੀ ਰਾਹੀਂ ਵੱਖਰਾ ਖਾਤਾ ਤਿਆਰ ਹੋਵੇਗਾ, ਜਿਸ ਉੱਤੇ ਕਿਸੇ ਵੀ ਖੇਵਟਦਾਰ ਵਲੋਂ ਆਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਖਾਨਗੀ ਤਕਸੀਮ ਦਾ ਦਸਤਾਵੇਜ ਸ਼ਾਮਲ ਕਰ ਕੇ ਦਰਖਾਸਤ ਪੋਰਟਲ ਉੱਤੇ ਅਪਲੋਡ ਕਰਨ ਦੀ ਸਹੂਲਤ ਸ਼ਾਮਲ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਨਾਲ ਨਿਸ਼ਾਨਦੇਹੀ ਕਰਵਾਉਣੀ ਆਸਾਨ ਹੋ ਜਾਵੇਗੀ ਅਤੇ ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਵੀ ਆਸਾਨੀ ਹੋਵੇਗੀ।

ਇਸ ਦੇ ਨਾਲ ਸਭ ਦੇ ਆਪਣੇ-ਆਪਣੇ ਵੱਖਰੇ ਖਾਤੇ ਹੋਣਗੇ ਜਿਸ ਦੇ ਨਾਲ ਆਪਸੀ ਝਗੜਿਆਂ ਵਿੱਚ ਵੀ ਕਮੀ ਆਵੇਗੀ, ਖਰਾਬੇ ਦਾ ਮੁਆਵਜ਼ਾ ਲੈਣਾ ਵੀ ਆਸਾਨ ਹੋਵੇਗਾ, ਜਮ੍ਹਾਂਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਹਿੱਸੇਦਾਰਾਂ ਦੇ ਨਾਮ ਦਰਜ ਰਹਿਣ ਅਤੇ ਅਦਾਲਤਾਂ ਸਬੰਧੀ ਕਾਰਵਾਈ ਤੋਂ ਨਿਜਾਤ ਮਿਲੇਗੀ । ਜ਼ਮੀਨ ਦੇ ਮਾਲਕ ਲਈ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ ਦਰਜ ਕਰਨ ਅਤੇ ਆਪਣੀ ਅਰਜ਼ੀ ਦੀ ਸਥਿਤੀ ਜਾਣਨ ਸਬੰਧੀ ਆਨਲਾਈਨ ਪੋਰਟਲ https://eservices.punjab.gov.in ਹੈ ।

Published by:Drishti Gupta
First published:

Tags: Anandpur Sahib, Punjab, Scheme