Home /rupnagar /

Online ਮੰਗਵਾਇਆ ਸੀ ਮੋਬਾਇਲ, ਪਾਰਸਲ ਖੋਲਿਆ ਤਾਂ ਨਿਕਲਿਆ ਸਾਬਣ

Online ਮੰਗਵਾਇਆ ਸੀ ਮੋਬਾਇਲ, ਪਾਰਸਲ ਖੋਲਿਆ ਤਾਂ ਨਿਕਲਿਆ ਸਾਬਣ

X
ਪਾਰਸਲ

ਪਾਰਸਲ ਖੋਲਦਾ ਹੋਇਆ ਨੌਜਵਾਨ ਦੀਪਕ

ਰੂਪਨਗਰ : ਦਿਨੋ - ਦਿਨੀਂ ਸਾਈਬਰ ਕ੍ਰਾਈਮ ਵੱਧਦਾ ਜਾ ਰਿਹਾ ਹੈ । ਆਏ ਦਿਨ ਲੋਕ ਨਿੱਤ ਨਵੀਆਂ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ । ਠੱਗਣ ਵਾਲੇ ਕਿਸ ਤਰ੍ਹਾਂ ਗਾਹਕਾਂ ਨੂੰ ਚੂਨਾ ਲਗਾ ਜਾਂਦੇ ਹਨ ਇਸ ਗੱਲ ਦਾ ਅੰਦਾਜ਼ਾ ਲੋਕਾਂ ਨੂੰ ਠੱਗ ਹੋਣ ਤੋਂ ਬਾਅਦ ਹੀ ਪਤਾ ਲਗਦਾ ਹੈ। ਆਨਲਾਈਨ ਰਾਹੀਂ ਠੱਗਾਂ ਵਲੋਂ ਲੋਕਾਂ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਹੈ ਕਿ ਲੋਕ ਆਮ ਹੀ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਦਿਨੋ - ਦਿਨੀਂ ਸਾਈਬਰ ਕ੍ਰਾਈਮ ਵੱਧਦਾ ਜਾ ਰਿਹਾ ਹੈ । ਆਏ ਦਿਨ ਲੋਕ ਨਿੱਤ ਨਵੀਆਂ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ । ਠੱਗਣ ਵਾਲੇ ਕਿਸ ਤਰ੍ਹਾਂ ਗਾਹਕਾਂ ਨੂੰ ਚੂਨਾ ਲਗਾ ਜਾਂਦੇ ਹਨ ਇਸ ਗੱਲ ਦਾ ਅੰਦਾਜ਼ਾ ਲੋਕਾਂ ਨੂੰ ਠੱਗ ਹੋਣ ਤੋਂ ਬਾਅਦ ਹੀ ਪਤਾ ਲਗਦਾ ਹੈ। ਆਨਲਾਈਨ ਰਾਹੀਂ ਠੱਗਾਂ ਵਲੋਂ ਲੋਕਾਂ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਹੈ ਕਿ ਲੋਕ ਆਮ ਹੀ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਨੰਗਲ 'ਚ ਅਜਿਹਾ ਹੀ ਠੱਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਸਸਤਾ ਰੇਟ ਵੇਖ ਕੇ ਆਨਲਾਈਨ ਇੱਕ ਮੋਬਾਈਲ ਫੋਨ ਮੰਗਵਾਇਆ ਗਿਆ ਸੀ । ਜਦੋਂ ਉਕਤ ਨੌਜਵਾਨ ਕੋਲ ਪੈਕ ਹੋ ਕੇ ਇਹ ਪਾਰਸਲ ਪਹੁੰਚਦਾ ਹੈ ਤਾਂ ਜਿਵੇਂ ਇਹ ਨੌਜਵਾਨ ਪਾਰਸਲ ਖੋਲ੍ਹਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਹਨ ਕਿਉਂਕਿ ਪਾਰਸਲ ਖੋਲਣ ਤੋਂ ਬਾਅਦ ਉਸ ਨੂੰ ਮੋਬਾਇਲ ਫੋਨ ਦੀ ਥਾਂ ਵਿੱਚੋਂ ਸਾਬਣ ਪ੍ਰਾਪਤ ਹੁੰਦਾ ਹੈ।

ਗੱਲਬਾਤ ਦੌਰਾਨ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਦੀਪਕ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਆਨਲਾਈਨ ਐਪ ਰਾਹੀਂ ਮੋਬਾਈਲ ਫੋਨ ਮੰਗਵਾਇਆ ਸੀ ਜੋ ਕਿ ਉਸਨੂੰ ਬਜਾਰ ਨਾਲੋ ਸਸਤੇ ਰੇਟ 'ਤੇ ਮਿਲ ਰਿਹਾ ਸੀ । ਇਸੇ ਮੋਹ ਵਿੱਚ ਆ ਕੇ ਉਸ ਨੇ ਫੋਨ ਆਰਡਰ ਕਰ ਦਿੱਤਾ ਤੇ ਜਦੋਂ ਉਸ ਕੋਲ ਪਾਰਸਲ ਪਹੁੰਚਿਆ ਤਾਂ ਉਸ ਨੇ ਇਸ ਪਾਰਸਲ ਨੂੰ ਖੋਲ੍ਹਿਆ ਤੇ ਇਸ ਵਿਚੋਂ ਉਸ ਨੂੰ ਮੋਬਾਇਲ ਦੀ ਥਾਂ ਸਾਬਣ ਮਿਲਿਆ। ਦੀਪਕ ਅਨੁਸਾਰ ਉਸਨੇ ਅਕਸਰ ਸੁਣਿਆ ਸੀ ਕਿ ਆਨਲਾਈਨ ਠੱਗੀ ਹੁੰਦੀ ਹੈ ਇਸ ਲਈ ਉਸਨੇ ਪਾਰਸਲ ਖੋਲਦਿਆਂ ਇੱਕ ਵੀਡੀਓ ਬਣਾ ਲਈ ਸੀ । ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਵੀ ਠੱਗੀ ਦਾ ਸ਼ਿਕਾਰ ਹੋ ਜਾਵੇਗਾ । ਇਹ ਵੀਡੀਓ ਜੋ ਤੁਸੀ ਦੇਖ ਰਹੇ ਹੋ ਇਹ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਦੀਪਕ ਵਲੋਂ ਹੀ ਬਣਾਈ ਗਈ ਹੈ।

Published by:Rupinder Kaur Sabherwal
First published:

Tags: Punjab, Ropar, Rupnagar