Home /rupnagar /

ਨੁੱਕੜ ਨਾਟਕ ਅਤੇ ਜਨ ਜਾਗਰੂਕਤਾ ਵੈਨ ਰਾਹੀਂ ਕੀਤਾ ਗਿਆ ਲੋਕਾਂ ਨੂੰ ਐਚ.ਆਈ.ਵੀ ਏਡਜ਼ ਬਾਰੇ ਜਾਗਰੂਕ

ਨੁੱਕੜ ਨਾਟਕ ਅਤੇ ਜਨ ਜਾਗਰੂਕਤਾ ਵੈਨ ਰਾਹੀਂ ਕੀਤਾ ਗਿਆ ਲੋਕਾਂ ਨੂੰ ਐਚ.ਆਈ.ਵੀ ਏਡਜ਼ ਬਾਰੇ ਜਾਗਰੂਕ

ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਮੈਡੀਕਲ ਅਫ਼ਸਰ

ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਮੈਡੀਕਲ ਅਫ਼ਸਰ

ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਡਾ. ਦਲਜੀਤ ਕੌਰ ਸੀਨੀਅਰ ਮੈਡਕੀਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਐਚ.ਆਈ.ਵੀ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ 

  • Local18
  • Last Updated :
  • Share this:

ਸੁੱਖਵਿੰਦਰ ਸਾਕਾ,ਰੂਪਨਗਰ

ਕੀਰਤਪੁਰ ਸਾਹਿਬ / ਰੂਪਨਗਰ : ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਡਾ. ਦਲਜੀਤ ਕੌਰ ਸੀਨੀਅਰ ਮੈਡਕੀਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਐਚ.ਆਈ.ਵੀ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ । ਇਸ ਮੋਕੇ ਡਾ. ਜੰਗਜੀਤ ਸਿੰਘ ਮੈਡੀਕਲ ਅਫਸਰ ਦੁਆਰਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।

ਡਾ.ਜੰਗਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਚ.ਆਈ.ਵੀ/ਏਡਜ਼ ਜਾਗਰੂਕਤਾ ਵੈਨ ਵੱਲੋਂ ਬਲਾਕ ਕੀਰਤਪੁਰ ਸਾਹਿਬ ਅਧੀਨ ਦਾਣਾ ਮੰਡੀ, ਗੱਜਪੁਰ, ਨੱਕੀਆਂ, ਨਿੱਕੂਵਾਲ ਪਿੰਡਾਂ ਦਾ ਦੋਰਾ ਕੀਤਾ ਗਿਆ । ਇਸ ਮੌਕ ਹੋਰ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਐਸ.ਆਈ ਨੇ ਦੱਸਿਆ ਕਿ ਪਿੰਡ ਵਿੱਚ ਰੂਪ ਨਾਟ ਕਲਾ ਕੇਂਦਰ ਪਟਿਆਲਾ ਵੱਲੋਂ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਐਚ.ਆਈ.ਵੀ ਦੇ ਫੈਲਣ ਦੇ ਕਾਰਨਾ, ਬਚਾਅ ਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ ।

ਨਾਟਕ ਰਾਹੀਂ ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਨ ਜਿਵੇਂ ਅਸੁਰੱਖਿਆ ਯੋਨ ਸਬੰਧ, ਦੁਸ਼ਿਤ ਸੁਈਆਂ ਤੇ ਸਰੀਜ਼ਾਂ ਦੀ ਵਰਤੋਂ, ਐਚ.ਆਈ.ਵੀ ਗ੍ਰਸਤ ਖੂਨ ਚੜਾਉਣ ਨਾਲ ਅਤੇ ਐਚ.ਆਈ.ਵੀ ਗ੍ਰਸਤ ਮਾਂ ਤੋਂ ਬੱਚੇ ਨੂੰ ਅਤੇ ਇਸ ਬਿਮਾਰੀ ਤੋਂ ਬਚਣ ਦੇ ਉਪਾਅ ਜਿਵੇਂ ਡਿਸਪੋਜ਼ਲ ਸੂਈਆਂ ਤੇ ਸਰਿਜ਼ਾਂ ਦੀ ਵਰਤੋਂ, ਨਿਰੋਧ ਦੀ ਵਰਤੋਂ ਅਤੇ ਮਨਜੂਰਸ਼ੂਦਾ ਬਲੱਡ ਬੈਂਕਾਂ ਤੋਂ ਹੀ ਖੂਨ ਲੈ ਕੇ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਬਿਮਾਰੀ ਨੂੰ ਸਮਾਜ ਵਿਚੋਂ ਜੜੋਂ ਖਤਮ ਕਰਨ ਲਈ ਜਾਗਰੂਕਤਾ ਦੀ ਲੋੜ ਹੈ, ਕਿਉਕਿ ਜਾਗਰੂਕਤਾ ਹੀ ਇਕੋ ਇਕ ਰਸਤਾ ਹੈ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਆਈ.ਸੀ.ਟੀ.ਸੀ ਟੀਮ ਨੰਗਲ ਦੁਆਰਾ ਵੱਲੋਂ ਲੋਕਾਂ ਦੇ ਐਚ.ਆਈ.ਵੀ ਟੈਸਟ ਕੀਤੇ ਗਏ ।

Published by:Shiv Kumar
First published:

Tags: HIV, Punjab government, Ropar news, Ropar update