ਸੁੱਖਵਿੰਦਰ ਸਾਕਾ
ਰੂਪਨਗਰ: ਨਗਰ ਕੌਂਸਲ ਨੰਗਲ ਦੇ ਅਧੀਨ ਆਉਂਦੇ ਵਾਰਡ ਨੰਬਰ 5 ਇੰਦਰਾ ਨਗਰ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਚਲਦੇ ਆ ਰਹੇ ਹਨ। ਜਿਸ ਦਾ ਹੱਲ ਨਾ ਹੋਣ ਕਰਕੇ ਅੱਕੇ ਵਾਰਡ ਵਾਸੀ ਇਕੱਠੇ ਹੋ ਕੇ ਮੰਗ ਪੱਤਰ ਰੂਪੀ ਸ਼ਿਕਾਇਤ ਲੈ ਕੇ ਨਗਰ ਕੌਂਸਲ ਨੰਗਲ ਦੇ ਦਫਤਰ ਪਹੁੰਚੇ। ਜਿੱਥੇ ਪਹੁੰਚ ਕੇ ਵਾਰਡ ਵਾਸੀਆਂ ਵੱਲੋਂ ਕੌਂਸਲ ਖਿਲਾਫ ਰੋਸ਼ ਜਤਾਇਆ ਗਿਆ ਉੱਥੇ ਹੀ ਵਾਰਡ ਵਾਸੀਆਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਸਮੱਸਿਆ ਦਾ ਨਾ ਹੱਲ ਹੋਣ 'ਤੇ ਤਿੱਖੇ ਸ਼ਬਦਾਂ 'ਚ ਬੋਲਦਿਆਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।
ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਤੇ ਨਗਰ ਕੌਂਸਲ ਨੰਗਲ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ ਸਗੋਂ ਲਾਰੇ ਲੱਪੇ ਲਾ ਕੇ ਹੀ ਟੈਮ ਟਪਾਇਆ ਜਾ ਰਿਹਾ ਹੈ । ਲੋਕਾਂ ਦੇ ਦੱਸਣ ਮੁਤਾਬਿਕ ਉਹ ਪਾਣੀ ਦਾ ਪੂਰਾ ਬਿੱਲ ਜਮ੍ਹਾ ਕਰਵਾਉਂਦੇ ਹਨ ਬਾਵਜੂਦ ਉਨ੍ਹਾਂ ਦੇ ਘਰਾਂ ਦੀਆਂ ਟੂਟੀਆਂ ਵਿੱਚ ਪੀਣ ਦਾ ਪਾਣੀ ਨਹੀਂ ਆ ਰਿਹਾ ਹੈ। ਜੇ ਕਿਧਰੇ ਪਾਣੀ ਟੂਟੀਆਂ ਤੱਕ ਪਹੁੰਚਦਾ ਹੈ ਤਾਂ ਉਸ ਦਾ ਲੈਵਲ ਬਹੁਤ ਘੱਟ ਹੈ। ਬਿਲਕੁਲ ਨੀਵੀਂ ਥਾਂ 'ਤੇ ਲਗਾਈਆਂ ਟੂਟੀਆਂ 'ਚ ਪਾਣੀ ਆ ਰਿਹਾ ਪਰ ਉਹ ਵੀ ਥੋੜ੍ਹਾ ਬਹੁਤ ਹੀ ਆਉਂਦਾ ਹੈ । ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ । ਗੁਸਾਏ ਲੋਕਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਇਸ ਦਾ ਛੇਤੀ ਹੱਲ ਨਹੀਂ ਕਰਵਾਉਂਦਾ ਤਾਂ ਉਹ ਆਉਣ ਵਾਲੇ ਸਮੇਂ 'ਚ ਪਾਣੀ ਦਾ ਬਿੱਲ ਨਹੀਂ ਜਮ੍ਹਾ ਕਰਵਾਉਣਗੇ ਤੇ ਕੌਂਸਲ ਖਿਲਾਫ ਧਰਨੇ 'ਤੇ ਬੈਠਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।