ਸੁੱਖਵਿੰਦਰ ਸਾਕਾ
ਰੂਪਨਗਰ : ਬੁਲਟ ਮੋਟਰਸਾਈਕਲ ਸਵਾਰ ਹੁਲੜਬਾਜਾਂ 'ਤੇ ਨਕੇਲ ਕਸਦਿਆਂ ਨੰਗਲ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਅਤੇ ਜ਼ਿਆਦਾ ਆਵਾਜ਼ ਕਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਇੰਪਾਊਂਡ ਵੀ ਕੀਤਾ ਗਿਆ । ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੈੱਸ਼ਰ ਹਾਰਨ ਵਾਲੇ ਮੋਟਰਸਾਈਕਲਾਂ/ਵਹੀਕਲਾਂ ਦੇ ਵੀ ਚਲਾਨ ਕੱਟੇ ਗਏ । ਪੁਲਿਸ ਕਰਮਚਾਰੀਆਂ ਵੱਲੋਂ ਚਲਾਨ ਕਰਨ ਉਪਰੰਤ ਮੋਟਰਸਾਇਕਲਾਂ 'ਤੇ ਲੱਗੇ ਪ੍ਰੈੱਸ਼ਰ ਹਾਰਨਾਂ ਨੂੰ ਮੌਕੇ 'ਤੇ ਖੁਲਵਾਇਆ ਵੀ ਗਿਆ।
ਗੱਲਬਾਤ ਦੌਰਾਨ ਨੰਗਲ ਥਾਣੇ ਦੇ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਮਾਣਯੋਗ ਐਸ ਐਸ ਪੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਵਿਸ਼ੇਸ਼ ਤੌਰ 'ਤੇ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਅਤੇ ਜ਼ਿਆਦਾ ਆਵਾਜ਼ ਕਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਇੰਪਾਊਂਡ ਵੀ ਕੀਤਾ ਗਿਆ । ਜਿਹੜੇ ਮੋਟਰਸਾਈਕਲਾਂ/ਵਹੀਕਲਾਂ 'ਤੇ ਪ੍ਰੈੱਸ਼ਰ ਹਾਰਨ ਲੱਗੇ ਹੋਏ ਸਨ , ਉਨ੍ਹਾਂ ਨੂੰ ਮੌਕੇ 'ਤੇ ਖੁਲਵਾਇਆ ਗਿਆ ।
ਥਾਣਾ ਮੁਖੀ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਸਿਰਫ ਹੁਲੜਬਾਜਾਂ 'ਤੇ ਨਕੇਲ ਕਸਦਿਆਂ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲ ਸਵਾਰਾਂ 'ਤੇ ਕਾਰਵਾਈ ਕੀਤੀ ਗਈ, ਆਮ ਕਿਸੇ ਵਿਅਕਤੀ ਨੂੰ ਤੰਗ ਨਹੀਂ ਕੀਤਾ ਗਿਆ । ਉਨ੍ਹਾਂ ਚੇਤਾਵਨੀ ਦਿੰਦਿਆਂ ਤਿੱਖੇ ਸ਼ਬਦਾਂ 'ਚ ਕਿਹਾ ਕਿ ਜਿਹਨਾਂ ਨੇ ਵੀ ਮੋਟਰਸਾਈਕਲਾਂ ਦੇ ਸਾਈਲੈਂਸਰ ਪਟਾਕਿਆਂ ਵਾਲੇ ਲਾਏ ਹੋਏ ਹਨ ਉਹਨਾਂ ਨੂੰ ਬਦਲ ਦਿੱਤਾ ਜਾਵੇ, ਨਹੀਂ ਤਾਂ ਪੁਲਿਸ ਪ੍ਰਸਾਸ਼ਨ ਵੱਲੋਂ ਆਉਣ ਵਾਲੇ ਦਿਨਾਂ 'ਚ ਸਖ਼ਤੀ ਵਧਾ ਕੇ ਚਲਾਨ ਕੀਤੇ ਜਾਣਗੇ । ਨਾਲ ਹੀ ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਅਤੇ ਬੱਚਿਆਂ ਨੂੰ ਅਜਿਹੀ ਹੁਲੜਬਾਜ਼ੀ ਕਰਨ ਤੋਂ ਰੋਕਣ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Challan, Ropar