Home /rupnagar /

ਚੈਕਿੰਗ ਦੌਰਾਨ ਪੁਲਿਸ ਨੂੰ ਮਿਲੀ ਸਫਲਤਾ, 700 ਗ੍ਰਾਮ ਅਫ਼ੀਮ ਬਰਾਮਦ  

ਚੈਕਿੰਗ ਦੌਰਾਨ ਪੁਲਿਸ ਨੂੰ ਮਿਲੀ ਸਫਲਤਾ, 700 ਗ੍ਰਾਮ ਅਫ਼ੀਮ ਬਰਾਮਦ  

ਫੜੇ ਗਏ ਆਰੋਪੀ ਦੇ ਨਾਲ ਪੁਲਿਸ ਟੀਮ  

ਫੜੇ ਗਏ ਆਰੋਪੀ ਦੇ ਨਾਲ ਪੁਲਿਸ ਟੀਮ  

ਪੁਲਿਸ ਟੀਮ ਵਲੋਂ ਜ਼ਿਲ੍ਹਾ ਪੁਲਿਸ ਮੁੱਖ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾ ਤਹਿਤ ਲੁਧਿਆਣਾ-ਚੰਡੀਗੜ-ਬਾਈਪਾਸ ਰੋਡ ਮੋਰਿੰਡਾ ‘ਤੇ ਨਾਕਾ ਲਗਾਇਆ ਗਿਆ ਸੀ। ਇਸ ਨਾਕੇ ਦੌਰਾਨ ਕਾਰ ਨੰਬਰ ਸੀ.ਐਚ.03.ਆਰ.- 3068 ਰੰਗ ਸਿਲਵਰ ਦੀ ਚੈਕਿੰਗ ਕਰਦਿਆਂ ਉਸ ਕੋਲੋਂ ਕੁੱਲ 700 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਹੈ।

ਹੋਰ ਪੜ੍ਹੋ ...
 • Share this:

  ਸੁੱਖਵਿੰਦਰ ਸਾਕਾ

  ਰੂਪਨਗਰ : ਪੁਲਿਸ ਟੀਮ ਵਲੋਂ ਜ਼ਿਲ੍ਹਾ ਪੁਲਿਸ ਮੁੱਖ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾ ਤਹਿਤ ਲੁਧਿਆਣਾ – ਚੰਡੀਗੜ- ਬਾਈਪਾਸ ਰੋਡ ਮੋਰਿੰਡਾ ‘ਤੇ ਨਾਕਾ ਲਗਾਇਆ ਗਿਆ ਸੀ। ਇਸ ਨਾਕੇ ਦੌਰਾਨ ਕਾਰ ਨੰਬਰ ਸੀ.ਐਚ.03.ਆਰ.- 3068 ਰੰਗ ਸਿਲਵਰ ਦੀ ਚੈਕਿੰਗ ਕਰਦਿਆਂ ਉਸ ਕੋਲੋਂ ਕੁੱਲ 700 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਹੈ।

  ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਅਤੇ ਵੱਧ ਰਹੀਆਂ ਵਾਰਦਾਤਾਂ ਖਿਲਾਫ ਸਪੈਸ਼ਲ ਮੁਹਿੰਮ ਦੇ ਸਬੰਧ ਵਿੱਚ ਉਨ੍ਹਾਂ ਦੀ ਟੀਮ ਸਹਾਇਕ ਥਾਣੇਦਾਰ ਅੰਗਰੇਜ ਸਿੰਘ ਅਤੇ ਗੁਰਚਰਨ ਸਿੰਘ, ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਲੁਧਿਆਣਾ-ਚੰਡੀਗੜ ਬਾਈਪਾਸ ਰੋਡ ਮੋਰਿੰਡਾ ਨੇੜੇ ਬੱਸ ਸ਼ੈਲਟਰ ਮੋਰਿੰਡਾ ਇੱਕ ਕਾਰ ਨੰਬਰ ਸੀ.ਐਚ.03.ਆਰ.- 3068 ਰੰਗ ਸਿਲਵਰ ਦੀ ਚੈਕਿੰਗ ਦੌਰਾਨ ਕੁੱਲ 700 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ।

  ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਬੇਅੰਤ ਸਿੰਘ ਵਾਸੀ ਪਿੰਡ ਉੱਚੀ ਰੁੜਕੀ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ। ਕਥਿਤ ਦੋਸ਼ੀ ਬੇਅੰਤ ਸਿੰਘ ਖਿਲਾਫ ਪਹਿਲਾ ਵੀ ਮਿਤੀ 19 ਅਕਤੂਬਰ 2015 ਨੂੰ ਅਤੇ ਮਿਤੀ 2 ਫਰਵਰੀ 2017 ਨੂੰ ਥਾਣਾ ਅਮਲੋਹ ਵਿਖੇ ਐਨ.ਡੀ.ਪੀ.ਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਪਾਸੋ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

  Published by:Krishan Sharma
  First published:

  Tags: Crime news, Drug, Opium, Punjab Police