Home /rupnagar /

ਰੂਪਨਗਰ 'ਚ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾਵੇਗਾ ਕੌਮੀ ਖ਼ੁਰਾਕ ਹਫ਼ਤਾ

ਰੂਪਨਗਰ 'ਚ 1 ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾਵੇਗਾ ਕੌਮੀ ਖ਼ੁਰਾਕ ਹਫ਼ਤਾ

ਫਾਈਲ ਫੋਟੋ

ਫਾਈਲ ਫੋਟੋ

ਇਸ ਮੌਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੁਲਿਤ ਖੁਰਾਕ ਸਾਡੀ ਸਿਹਤ ਦਾ ਆਧਾਰ ਹੈ ਜਿਸ ਨਾਲ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਤਾਕਤ ਵਧਦੀ ਹੈ, ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖ਼ੁਰਾਕ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ ।

  • Share this:

    ਸੁੱਖਵਿੰਦਰ ਸਾਕਾ

    ਰੂਪਨਗਰ : ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 01 ਸਤੰਬਰ ਤੋਂ 07 ਸਤੰਬਰ ਤੱਕ ਕੌਮੀ ਖ਼ੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੁਲਿਤ ਖ਼ੁਰਾਕ ਸਾਡੀ ਸਿਹਤ ਦਾ ਆਧਾਰ ਹੈ ਜਿਸ ਨਾਲ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਤਾਕਤ ਵਧਦੀ ਹੈ, ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖ਼ੁਰਾਕ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ ।

    ਇੱਕ ਤੰਦਰੁਸਤ ਤੇ ਨਰੋਏ ਸਰੀਰ ਲਈ ਚੰਗੀ ਤੇ ਸੰਤੁਲਿਤ ਖ਼ੁਰਾਕ ਖਾਣਾ ਜ਼ਰੂਰੀ ਹੈ । ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਭੋਜਨ ਲੈਣਾ ਬਹੁਤ ਜ਼ਰੂਰੀ ਹੈ । ਜਿਸ 'ਚ ਪੋ੍ਟੀਨ , ਫੈਟ, ਕਾਰਬੋਹਾਈਡਰੇਟਸ, ਖਣਿਜ ਪਦਾਰਥ, ਵਿਟਾਮਿਨ ਤੇ ਆਇਰਨ ਤੱਤਾਂ ਦੀ ਜ਼ਰੂਰਤ ਹੁੰਦੀ ਹੈ । ਸਾਨੂੰ ਹਮੇਸ਼ਾ ਭੋਜਨ ਨੂੰ ਸਹੀ ਮਾਤਰਾ 'ਚ ਲੈਣਾ ਚਾਹੀਦਾ । ਉਕਤ ਤੱਤ ਦੁੱਧ, ਪਨੀਰ, ਹਰੀਆਂ ਸਬਜ਼ੀਆਂ, ਦਾਲਾਂ , ਪੱਤੇਦਾਰ ਸਬਜ਼ੀਆਂ ਤੇ ਫਲਾਂ 'ਚੋਂ ਮਿਲਦਾ ਹੈ । ਮੌਸਮੀ ਫਲਾਂ ਤੇ ਸਬਜ਼ੀਆਂ ਨੂੰ ਖਾਂਦੇ ਰਹਿਣਾ ਚਾਹੀਦਾ ਹੈ । ਫਾਸਟ ਫੂਡ ਤੇ ਬੇਹਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।

    ਖਾਣ-ਪੀਣ ਦੀਆਂ ਆਦਤਾਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ ਤੇ ਸਮੇਂ ਸਿਰ ਭੋਜਨ ਲੈਣਾ ਚਾਹੀਦਾ ਹੈ । ਮਾਰਕੀਟ 'ਚ ਵਿਕਦੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ । ਸਬਜ਼ੀਆਂ ਤੇ ਫਲਾਂ ਨੂੰ ਹਮੇਸ਼ਾ ਧੋ ਕੇ ਖਾਓ । ਖਾਣਾ ਨਾ ਤਾਂ ਬਹੁਤ ਪੱਕਿਆ ਹੋਣਾ ਚਾਹੀਦਾ ਤੇ ਨਾ ਹੀ ਕੱਚਾ ਖਾਣਾ ਚਾਹੀਦਾ ਹੈ । ਸੰਤੁਲਿਤ ਭੋਜਨ ਦਾ ਅਰਥ ਮਹਿੰਗੀਆਂ ਖ਼ੁਰਾਕਾਂ ਖਾਣਾ ਨਹੀਂ ਹੁੰਦਾ ਸਗੋਂ ਸਸਤੇ ਤੋਂ ਸਸਤਾ ਖਾਣਾ ਵੀ ਠੀਕ ਢੰਗ ਨਾਲ ਚੋਣ ਕਰ ਕੇ ਪਕਾਓ ਤੇ ਖਾਓ ਤਾਂ ਇਹ ਖ਼ੁਰਾਕ ਨੂੰ ਪੌਸ਼ਟਿਕ ਬਣਾ ਦਿੰਦੇ ਹਨ ।

    ਇਸ ਤੋਂ ਇਲਾਵਾ ਗਰਭਵਤੀ ਔਰਤਾਂ ਤੇ ਨਵ-ਜਨਮੇ ਬੱਚਿਆਂ ਲਈ ਵੀ ਸੰਤੁਲਿਤ ਖ਼ੁਰਾਕ ਖਾਣੀ ਬਹੁਤ ਜ਼ਰੂਰੀ ਹੈ ਤਾਂ ਜੋ ਗਰਭਵਤੀ ਔਰਤਾਂ ਦੀ ਆਪਣੀ ਤੇ ਉਸ ਦੇ ਹੋਣ ਵਾਲੇ ਬੱਚੇ ਦੀ ਸਿਹਤ ਤੰਦਰੁਸਤ ਹੋਵੇ । ਛੋਟੇ ਬੱਚਿਆਂ ਦੇ ਸਹੀ ਵਾਧੇ ਲਈ ਤੇ ਕੁਪੋਸ਼ਣ ਤੋਂ ਬਚਾਅ ਹਿੱਤ ਸਹੀ ਤੇ ਸੰਤੁਲਿਤ ਖ਼ੁਰਾਕ ਖਾਣੀ ਬਹੁਤ ਜ਼ਰੂਰੀ ਹੈ ।

    Published by:Tanya Chaudhary
    First published:

    Tags: Doctor, Pregnancy, Punjab, Ropar