ਅਵਤਾਰ ਸਿੰਘ
ਰੂਪਨਗਰ: ਅਪ੍ਰੇਸ਼ਨ ਅੰਮ੍ਰਿਤਪਾਲ ਤਹਿਤ ਪੁਲਿਸ ਨੇ ਰੋਪੜ ਵਿੱਚ ਲਗਾਤਾਰ 5 ਦਿਨਾਂ ਤੋਂ ਘੇਰਾਬੰਦੀ ਕੀਤੀ ਹੋਈ ਹੈ। ਲਗਾਤਾਰ 24 ਘੰਟੇ ਪੁਲਿਸ ਦੇ ਨਾਕੇ ਲੱਗੇ ਹੋਏ ਹਨ। ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰੋਪੜ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਬੀਐਸਐਫ ਦੀਆਂ ਦੋ ਕੰਪਨੀਆਂ ਤਾਇਨਾਤ ਹਨ।
ਜਲੰਧਰ ਨਵਾਂ ਸ਼ਹਿਰ ਤੋਂ ਆਉਣ ਵਾਲੇ ਰਸਤਿਆਂ 'ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਹੈੱਡ ਵਰਕਸ ਵਾਲੇ ਨਾਕੇ 'ਤੇ ਮੌਜੂਦ ਇੰਚਾਰਜ ਇੰਸਪੈਕਟਰ ਕਿਸ਼ਨਲਾਲ ਨੇ ਦੱਸਿਆ ਕਿ 20 ਪੁਲਿਸ ਮੁਲਾਜ਼ਮ ਅਤੇ ਬੀ.ਐਸ.ਐਫ ਦੇ ਜਵਾਨ 24 ਘੰਟੇ ਲਗਾਤਾਰ ਮੁਸਤੈਦੀ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab Police, Rupnagar, Security alert