ਸੁੱਖਵਿੰਦਰ ਸਾਕਾ
ਰੂਪਨਗਰ : ਜ਼ਿਲ੍ਹਾ ਰੋਪੜ ਦੇ ਕਸਬਾ ਘਨੌਲੀ ਦਾ ਇੱਕ ਦਿਹਾੜੀਦਾਰ ਰਾਜ ਮਿਸਤਰੀ ਰਾਤੋ ਰਾਤ ਕਰੋੜਪਤੀ ਬਣ ਗਿਆ ਹੈ। ਜੀ ਹਾਂ, ਇਸ ਰਾਜ ਮਿਸਤਰੀ ਦਾ ਨਾਮ ਲਾਲੀ ਸਿੰਘ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਦੀ ਇੱਕ ਕਰੋੜ ਵੀਹ ਲੱਖ ਰੁਪਏ ਦੀ ਲਾਟਰੀ ਲੱਗੀ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਕ ਕਰੋੜਪਤੀ ਦੇ ਘਰ ਦੀਆਂ ਤਸਵੀਰਾਂ ਤੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ।
ਪ੍ਰੰਤੂ ਦੱਸ ਦੇਈਏ ਕਿ ਇਹ ਗੱਲ ਬਿਲਕੁਲ ਸੱਚ ਹੈ। ਜੀ ਹਾਂ ਹਾਲ ਹੀ ਦੇ ਵਿੱਚ ਇਕ ਲਾਟਰੀ ਦਾ ਇਨਾਮ ਨਿਕਲਣ ਤੋਂ ਬਾਅਦ ਕਰੋੜਪਤੀ ਬਣਿਆ ਇਸ ਘਰ ਦਾ ਮਾਲਕ ਲਾਲੀ ਸਿੰਘ ਪੇਸ਼ੇ ਵਜੋਂ ਰਾਜ ਮਿਸਤਰੀ ਹੈ ਅਤੇ ਇਸਦੇ ਵੱਲੋਂ ਬੀਤੇ ਦਿਨੀਂ ਦੋ ਸੌ ਰੁਪਏ ਦੀ ਪੰਜਾਬ ਸਰਕਾਰ ਦੀ ਇਕ ਲਾਟਰੀ ਪਾਈ ਸੀ, ਜਿਸ ਦੇ ਪੂਰੇ ਨੰਬਰ ਮਿਲਣ ਤੋਂ ਬਾਅਦ ਲਾਲੀ ਸਿੰਘ ਦਾ ਇਹ ਇਨਾਮ ਲੱਗਿਆ ਹੈ। ਇੱਕ ਗ਼ਰੀਬ ਤੋਂ ਅਚਾਨਕ ਕਰੋੜਪਤੀ ਬਣੇ ਲਾਲੀ ਸਿੰਘ ਰਾਜ ਮਿਸਤਰੀ ਦਾ ਕੀ ਕੁੱਝ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Millionaire, Punjab