Home /rupnagar /

ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ  

ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ  

X
ਲੁਟੇਰਿਆਂ

ਲੁਟੇਰਿਆਂ ਨੂੰ ਫੜ ਕੇ ਲਿਜਾਂਦੀ ਹੋਈ ਪੁਲਿਸ ਟੀਮ  

ਚਮਕੌਰ ਸਾਹਿਬ ਵਿਖੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਨਾਲ ਕੁੱਟ ਮਾਰ ਨਗਦੀ ਲੈ ਕੇ ਫਰਾਰ ਹੋਣ ਵਾਲੇ ਚਾਰ ਲੁਟੇਰਿਆਂ ਨੂੰ ਰੋਪੜ ਪੁਲਿਸ ਨੇ ਕਾਬੂ ਕਰ ਲਿਆ ਹੈ । ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਕੁੱਝ ਦਿਨ ਇਸ ਪੈਟਰੋਲ ਪੰਪ 'ਤੇ ਕੰਮ ਕਰਕੇ ਗਿਆ ਨੋਜਵਾਨ ਹੀ ਹੈ, ਜਿਸਨੇ ਆਪਣੇ ਸਾਥੀਆਂ ਨਾਲ ਇਥੋਂ ਦੀ ਰੈਕੀ ਕਰਨ ਤੋਂ ਬਾਅਦ 22 ਅਕਤੂਬਰ ਦੀ ਰਾਤ ਨੂੰ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ

ਚਮਕੌਰ ਸਾਹਿਬ ਵਿਖੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਨਾਲ ਕੁੱਟ ਮਾਰ ਨਗਦੀ ਲੈ ਕੇ ਫਰਾਰ ਹੋਣ ਵਾਲੇ ਚਾਰ ਲੁਟੇਰਿਆਂ ਨੂੰ ਰੋਪੜ ਪੁਲਿਸ ਨੇ ਕਾਬੂ ਕਰ ਲਿਆ ਹੈ । ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਕੁੱਝ ਦਿਨ ਇਸ ਪੈਟਰੋਲ ਪੰਪ 'ਤੇ ਕੰਮ ਕਰਕੇ ਗਿਆ ਨੋਜਵਾਨ ਹੀ ਹੈ, ਜਿਸਨੇ ਆਪਣੇ ਸਾਥੀਆਂ ਨਾਲ ਇਥੋਂ ਦੀ ਰੈਕੀ ਕਰਨ ਤੋਂ ਬਾਅਦ 22 ਅਕਤੂਬਰ ਦੀ ਰਾਤ ਨੂੰ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਨੋਜਵਾਨ ਦੇਰ ਰਾਤ ਦਸ਼ਮੇਸ਼ ਪੈਟਰੋਲ ਪੰਪ 'ਤੇ ਪੁੱਜ ਗਏ ਤੇ ਡਕੈਤੀ ਕਰਨ ਦੀ ਨੀਅਤ ਨਾਲ ਹਮਲਾ ਕਰਕੇ ਪੈਟਰੋਲ ਪੰਪ ਦੇ ਦਫਤਰ ਦੇ ਦਰਵਾਜੇ ਦਾ ਸੀਸ਼ਾ ਤੋੜ ਕੇ ਦਾਖਲ ਹੋਏ ਅਤੇ ਪੈਟਰੋਲ ਪੰਪ ਦੇ ਮਾਲਕ ਗੁਰਮੇਲ ਸਿੰਘ ਦੇ ਭਾਣਜੇ ਗੁਰਜਿੰਦਰ ਸਿੰਘ ਦੇ ਸਿਰ ਵਿੱਚ ਸੱਟਾਂ ਮਾਰ ਕੇ ਬੁਰੀ ਤਰ੍ਹਾਂ ਜਖਮੀ ਕਰਕੇ ਦਫਤਰ ਵਿੱਚ ਪਈ ਸਟੀਲ ਦੀ ਅਲਮਾਰੀ ਤੋੜ ਕੇ ਉਸ ਵਿੱਚੋਂ 1,20,000/- (ਇੱਕ ਲੱਖ ਵੀਹ ਹਜ਼ਾਰ) ਰੁਪਏ ਦੀ ਨਗਦੀ ਅਤੇ ਦਫਤਰ ਵਿੱਚ ਪਈ ਏਅਰਗੰਨਚੁੱਕ ਕੇ ਲੈ ਗਏ ਸੀ।

ਰੋਪੜ ਵਿਖੇ ਤੈਨਾਤ ਐਸਪੀ .ਡੀ ਮਨਵਿੰਦਰਬੀਰ ਸਿੰਘ ਨੇ ਟੀਮ ਸੰਮੇਤ ਲੁਟੇਰਿਆਂ ਨੂੂੰ ਟਰੇੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਮੁਤਾਬਿਕ ਲੁਟੇਰਿਆਂ ਵਲੋਂ ਲੁੱਟੇ ਗਏ 1,20,000/- (ਇੱਕ ਲੱਖ ਵੀਹ ਹਜ਼ਾਰ) ਰੁਪਏ ਵਿੱਚੋਂ 93,000/-ਰੁਪਏ, ਖੋਹ ਕੀਤੀ ਏਅਰਗੰਨ, ਵਾਰਦਾਤ ਵਿੱਚ ਵਰਤਿਆ ਗਿਆ ਦਾਹ ਲੋਹਾ, ਸਕੂਟਰ, ਦੋਸ਼ੀਆਨ ਦੇ ਖੂਨ ਲੱਗੇ ਕੱਪੜੇ, ਇੱਕ ਦੇਸੀ ਕੱਟਾ 315 ਬੋਰ ਸੰਮੇਤ ਇੱਕ ਕਾਰਤੂਸ ਜਿੰਦਾ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕਰ ਲਏ ਗਏ ਹਨ।

Published by:Krishan Sharma
First published:

Tags: Crime news, Punjab Police, Robbery