Home /rupnagar /

ਭਾਈ ਘਨਈਆ ਜੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਦਾ ਇਤਿਹਾਸ

ਭਾਈ ਘਨਈਆ ਜੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਦਾ ਇਤਿਹਾਸ

X
ਭਾਈ

ਭਾਈ ਘਨਈਆ ਜੀ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਦਾ ਇਤਿਹਾਸ

ਸ੍ਰੀ ਅਨੰਦਪੁਰ ਸਾਹਿਬ ਤੋਂ ਤਕਰੀਬਨ 4 ਕਿਲੋਮੀਟਰ ਦੂਰੀ 'ਤੇ ਪੁਰਾਤਨ ਬੌੜਿਆਂ ਦੇ ਕੋਲ ਬੈਠ ਕੇ ਪ੍ਰਭੂ ਦੇ ਨਾਮ ਦਾ ਜਪ-ਤਪ ਕਰਿਆ ਕਰਦੇ ਸਨ ਤੇ ਹਰ ਆਉਣ-ਜਾਣ ਵਾਲੇ ਰਾਹੀ ਨੂੰ ਪਾਣੀ ਪਿਲਾਇਆ ਕਰਦੇ ਸਨ। ਇਸ ਸਮੇਂ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਭਾਈ ਘਨਈਆ ਜੀ ਮਸ਼ਕ ਜਿਸ ਵਿੱਚ ਪਾਣੀ ਪਿਲਾਇਆ ਕਰਦੇ ਸਨ, ਉਹੋ ਮਸ਼ਕ ਇਸੇ ਸਥਾਨ 'ਤੇ ਸੰਗਤ ਦੇ ਦਰਸ਼ਨਾਂ ਦੇ ਲਈ ਰੱਖੀ ਹੋਈ ਹੈ।

ਹੋਰ ਪੜ੍ਹੋ ...
  • Local18
  • Last Updated :
  • Share this:

ਰਾਜ ਕੁਮਾਰ

ਅਨੰਦਪੁਰ ਸਾਹਿਬ:  ਗੁਰੂ ਘਰ ਦੇ ਸੇਵਕ ਭਾਈ ਘਨਈਆ ਜੀ ਮਾਨਵਤਾ ਦੀ ਸੇਵਾ ਦੇ ਪੁੰਜ ਭਾਈ ਘਨਈਆ ਜੀ ਨੇ ਸਾਰੀ ਉਮਰ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਤੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਭਾਈ ਘਨਈਆ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਪ੍ਰਭੂ ਦੇ ਨਾਮ ਦੇ ਨਾਲ ਜੁੜ੍ਹਨ ਤੋਂ ਬਾਅਦ ਭਾਈ ਘਨਈਆ ਜੀ ਸ੍ਰੀ ਅਨੰਦਪੁਰ ਸਾਹਿਬ ਵਿਚ ਹੀ ਰੁਕ ਗਏ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਤਕਰੀਬਨ 4 ਕਿਲੋਮੀਟਰ ਦੂਰੀ 'ਤੇ ਪੁਰਾਤਨ ਬੌੜਿਆਂ ਦੇ ਕੋਲ ਬੈਠ ਕੇ ਪ੍ਰਭੂ ਦੇ ਨਾਮ ਦਾ ਜਪ-ਤਪ ਕਰਿਆ ਕਰਦੇ ਸਨ ਤੇ ਹਰ ਆਉਣ-ਜਾਣ ਵਾਲੇ ਰਾਹੀ ਨੂੰ ਪਾਣੀ ਪਿਲਾਇਆ ਕਰਦੇ ਸਨ। ਇਸ ਸਮੇਂ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਭਾਈ ਘਨਈਆ ਜੀ ਮਸ਼ਕ ਜਿਸ ਵਿੱਚ ਪਾਣੀ ਪਿਲਾਇਆ ਕਰਦੇ ਸਨ, ਉਹੋ ਮਸ਼ਕ ਇਸੇ ਸਥਾਨ 'ਤੇ ਸੰਗਤ ਦੇ ਦਰਸ਼ਨਾਂ ਦੇ ਲਈ ਰੱਖੀ ਹੋਈ ਹੈ।

ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਦਰਾ ਨੇੜੇ ਵਜੀਰਾਬਾਦ ਜ਼ਿਲ੍ਹਾ ਸਿਆਲੋਕਟ (ਪਾਕਿਸਤਾਨ) ਵਿਖੇ ਸੰਨ 1648 ਈ: ਵਿਚ ਹੋਇਆ। ਭਾਈ ਘਨੱਈਆ ਜੀ ਬਚਪਨ ਤੋਂ ਹੀ ਲੋਕਾਂ ਦੀ ਸੇਵਾ ਕਰਿਆ ਕਰਦੇ ਸਨ। ਆਪਣੇ ਕੋਲ ਜੋ ਵੀ ਹੁੰਦਾ ਤਾਂ ਉਹ ਲੋੜਵੰਦਾਂ ਨੂੰ ਦੇ ਦਿੰਦੇ। ਆਪ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਆਏ। ਗੁਰੂ ਜੀ ਦੇ ਦਰਸ਼ਨ ਕਰਨ ਪਿੱਛੋਂ ਆਪ ਨੂੰ ਬਹੁਤ ਅਨੰਦ ਪ੍ਰਾਪਤ ਹੋਇਆ। ਉਸ ਅਨੰਦ ਨੂੰ ਹਰ ਸਮੇਂ ਮਾਨਣ ਲਈ ਆਪ ਗੁਰੂ ਘਰ 'ਅਨੰਦ ਦੀ ਪੁਰੀ' ਅਨੰਦਪੁਰ ਸਾਹਿਬ ਵਿਚ ਹੀ ਰਹਿ ਪਏ। ਆਪ ਨੂੰ ਗੁਰੂ ਦੇ ਲੰਗਰ ਵਿੱਚ ਪਾਣੀ ਦੀ ਸੇਵਾ ਸੰਭਾਲ ਦਿੱਤੀ ਗਈ।

ਗੁਰੂ ਘਰਾਂ ਦੇ ਸੇਵਕ ਭਾਈ ਘਨੱਈਆ ਜੀ ਗੁਰੂ ਘਰ ਵਿੱਚ ਰਹਿ ਕੇ ਗੁਰੂ ਦੇ ਨਾਮ ਦਾ ਸਿਮਰਨ ਲਿਆ ਕਰਦੇ ਸਨ। ਦੱਸਣਯੋਗ ਹੈ ਕਿ ਭੰਗਾਣੀ ਦਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੇ ਆਪ ਨੂੰ ਜੰਗ ਦੇ ਮੈਦਾਨ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਬਖ਼ਸ਼ੀ। 15 ਅਪ੍ਰੈਲ 1687 ਨੂੰ ਪਹਾੜੀ ਰਾਜਿਆਂ ਨੇ 400 ਪਠਾਣਾਂ ਨੂੰ ਨਾਲ ਮਿਲਾ ਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ।

ਰਣਭੂਮੀ ਵਿੱਚ ਜਿਸ ਨੂੰ ਪਿਆਸ ਲੱਗਦੀ, ਭਾਈ ਘਨੱਈਆ ਜੀ ਆਪ ਉਸ ਨੂੰ ਪਾਣੀ ਪਿਲਾ ਦਿੰਦੇ। ਸੇਵਾ ਵਿੱਚ ਆਪ ਇਹਨੇ ਰੁੱਝੇ ਰਹੇ ਕਿ ਪਾਣੀ ਪਿਲਾਉਂਦੇ ਹੋਏ ਆਪਣੇ ਦੁਸ਼ਮਣਾਂ ਦੇ ਸੈਨਿਕਾਂ ਦੇ ਜ਼ਖ਼ਮੀ ਹੋਏ ਸੈਨਿਕਾਂ ਨੂੰ ਵੀ ਆਪਣੀ ਮਸ਼ਕ ਦੇ ਨਾਲ ਪਾਣੀ ਪਿਲਾ ਰਹੇ ਸਨ। ਜ਼ਖ਼ਮੀ ਸੈਨਿਕ ਆਪ ਜੀ ਦੇ ਪਾਸੋਂ ਪਾਣੀ ਪੀ ਕੇ, ਤਾਜ਼ਾ ਦਮ ਭਰਕੇ ਫਿਰ ਯੁੱਧ ਵਿੱਚ ਜੁੱਟ ਜਾਂਦੇ। ਸਿੱਖਾਂ ਨੇ ਜਦੋਂ ਭਾਈ ਘਨੱਈਆ ਜੀ ਨੂੰ ਦੁਸ਼ਮਣਾਂ ਦੇ ਜ਼ਖ਼ਮੀ ਹੋਏ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਤੱਕਿਆ ਤਾਂ ਉਹ ਸਹਾਰ ਨਾ ਸਕੇ। ਸਿੱਖ ਭਾਈ ਘਨੱਈਆ ਜੀ ਦੀ ਸ਼ਿਕਾਇਤ ਲੈ ਕੇ ਗੁਰੂ ਜੀ ਕੋਲ ਪਹੁੰਚੇ। ਸਾਰੀ ਕਹਾਣੀ ਦੱਸਣ ਪਿੱਛੋਂ ਉਨ੍ਹਾਂ ਬੇਨਤੀ ਕੀਤੀ ਕਿ ਦੁਸ਼ਮਣ ਦੇ ਸਿਪਾਹੀਆਂ ਨੂੰ ਪਾਣੀ ਪਿਲਾਉਣ ਤੋਂ ਭਾਈ ਘਨੱਈਆ ਜੀ ਨੂੰ ਰੋਕਿਆ ਜਾਵੇ।

ਗੁਰੂ ਜੀ ਨੇ ਭਾਈ ਘਨੱਈਆ ਨੂੰ ਬੁਲਾ ਕੇ ਪੁੱਛਿਆ, “ਭਾਈ, ਕੀ ਇਹ ਸੱਚ ਹੈ ਕਿ ਤੁਸੀਂ ਵੈਰੀਆਂ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਰਹੇ ਹੋ? ਤਾਂ ਭਾਈ ਘਨੱਈਆ ਜੀ ਨੇ ਉੱਤਰ ਦਿਤਾ, “ਸੱਚੇ ਪਾਤਸ਼ਾਹ, ਮੈਨੂੰ ਤਾਂ ਕੋਈ ਵੈਰੀ ਨਜ਼ਰ ਹੀ ਨਹੀਂ। ਸਾਰੇ ਪਾਸੇ ਆਪ ਹੀ ਨਜ਼ਰ ਆਉਂਦੇ ਹੋ। ਮੇਰੇ ਪਾਸ ਜਿਹੜਾ ਵੀ ਆ ਕੇ ਲੋੜਵੰਦ ਪਾਣੀ ਦੀ ਮੰਗ ਕਰਦਾ ਹੈ, ਮੈਂ ਉਸ ਨੂੰ ਪਾਣੀ ਪਿਲਾ ਦਿੰਦਾ ਹਾਂ। ਆਪ ਨੇ ਹੀ ਮੈਨੂੰ ਇਸ ਯੁੱਧ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੌਂਪੀ ਹੈ।”ਗੁਰੂ ਜੀ, ਭਾਈ ਘਨਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਆਪਣੇ ਪਾਸੋਂ ਭਾਈ ਘਨਈਆ ਜੀ ਨੂੰ ਮਲ੍ਹਮ ਪੱਟੀ ਫੜਾਉਂਦੇ ਹੋਏ ਕਿਹਾ, ‘ਭਾਈ, ਅੱਗੇ ਲਈ ਤੁਸੀਂ ਪਾਣੀ ਦੀ ਸੇਵਾ ਦੇ ਨਾਲ ਨਾਲ ਫੱਟੜਾਂ 'ਤੇ ਜ਼ਖ਼ਮੀਆਂ ਦੀ ਮਲ੍ਹਮ ਪੱਟੀ ਦਾ ਕੰਮ ਵੀ ਜਰੂਰ ਕਰੋ।

ਭਾਈ ਘਨਈਆ ਜੀ ਨੇ ਉਸੀ ਤਰ੍ਹਾਂ ਹੀ ਕੀਤਾ। ਸਿੱਖਾਂ ਦਾ ਇੱਕ ਜੱਥਾ ਤਿਆਰ ਕਰ ਲਿਆ। ਆਪ ਉਸ ਦੇ ਮੁਖੀਏ ਬਣ ਗਏ। ਇਹ ਸਭ ਤੋਂ ਪਹਿਲੀ “ਰੈੱਡ ਕਰਾਸ” ਦੀ ਸੇਵਾ ਦਾ ਅਰੰਭ ਸੀ। ਉਸ ਤੋਂ ਪਿਛੋਂ ਜ਼ਖ਼ਮੀਆਂ ਤੇ ਲੋੜਵੰਦਾਂ ਦੀ ਦੇਖਭਾਲ ਕਰਨ ਵਾਲੇ ਜੱਥੇ ਆਪਣੇ ਆਪ ਨੂੰ “ ਸੇਵਾ ਪੰਥੀ ” ਅਖਵਾਉਣ ਲੱਗੇ। ਗੁਰੂ ਗੋਬਿੰਦ ਰਾਏ ਦੀਆਂ ਨਜ਼ਰਾਂ ਵਿੱਚ ਕੋਈ ਵੈਰੀ ਜਾਂ ਬੇਗਾਨਾ ਨਹੀਂ ਸੀ। ਸਾਰੇ ਉੱਸ ਇੱਕ ਮਾਲਕ ਦੇ ਪੈਦਾ ਕੀਤੇ ਹੋਏ ਸਨ। ਉਨ੍ਹਾਂ ਦੀ ਲੜਾਈ ਸਿਰਫ ਗਰੀਬਾਂ ਉੱਪਰ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ ਸੀ।

Published by:Sarbjot Kaur
First published:

Tags: Indian history, Rupnagar, Sikhism