Home /rupnagar /

PUNBUS 'ਤੇ PRTC ਕੰਟਰੈਕਟ ਵਰਕਰਸ ਨੇ ਕੀਤੀ ਗੇਟ ਰੈਲੀ

PUNBUS 'ਤੇ PRTC ਕੰਟਰੈਕਟ ਵਰਕਰਸ ਨੇ ਕੀਤੀ ਗੇਟ ਰੈਲੀ

X
ਗੇਟ

ਗੇਟ ਰੈਲੀ ਕਰਦੇ ਹੋਏ ਕੰਟਰੈਕਟ ਵਰਕਸ 

ਪਨਬੱਸ(Punbus) ਤੇ ਪੀ ਆਰ ਟੀ ਸੀ(PRTC) ਦੇ ਸਮੂਹ ਕੰਟਰੈਕਟ(contract) ਵਰਕਰਸ(workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ ਜਿਸ ਦੇ ਤਹਿਤ ਸਮੂਹ ਵਰਕਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਜੰਮ ਕੇ ਭੜਾਸ ਕੱਢੀ ਗਈ

  • Share this:

ਸੁੱਖਵਿੰਦਰ ਸਾਕਾ

ਰੂਪਨਗਰ: ਪਨਬੱਸ(Punbus) ਤੇ ਪੀ ਆਰ ਟੀ ਸੀ(PRTC) ਦੇ ਸਮੂਹ ਕੰਟਰੈਕਟ(contract) ਵਰਕਰਸ(workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ, ਜਿਸ ਦੇ ਤਹਿਤ ਸਮੂਹ ਵਰਕਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ 'ਤੇ ਜੰਮ ਕੇ ਭੜਾਸ ਕੱਢੀ ਗਈ। ਗੱਲਬਾਤ ਦੌਰਾਨ ਕੰਟਰੈਕਟ ਵਰਕਰ ਰਾਮ ਦਿਆਲ ਨੇ ਕਿਹਾ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਲਾਰਾ ਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦਾ ਵੀ ਇਹੋ ਹਾਲ ਸੀ ਤੇ ਹੁਣ ਪੰਜਾਬ 'ਚ ਬਣੀ ਨਵੀਂ ਆਮ ਆਦਮੀ ਪਾਰਟੀ(Aam admi party) ਦੀ ਸਰਕਾਰ ਵੀ ਇਹੋ ਕੁਝ ਕਰ ਰਹੀ ਹੈ 'ਤੇ ਸਾਨੂੰ ਅਣਗੌਲਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਦੇ ਕਈ ਡਿੱਪੂਆਂ ਵਿੱਚ ਇਸ ਤਰ੍ਹਾਂ ਗੇਟ ਰੈਲੀ ਕੀਤੀ ਗਈ ਹੈ ਇਸ ਦਾ ਮੁੱਖ ਕਾਰਨ ਇਹੀ ਹੈ ਕਿ ਸਰਕਾਰ ਸਾਡੀ ਮੰਗਾਂ ਨਹੀ ਮੰਨ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਸਬੰਧੀ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਸਾਡੀਆਂ ਮੰਗਾਂ ਨੂੰ ਜਾਇਜ਼ ਵੀ ਮੰਨਿਆ ਗਿਆ ਸੀ 'ਤੇ ਸਾਨੂੰ ਕਿਹਾ ਗਿਆ ਸੀ ਕਿ ਇੱਕ ਮਹੀਨੇ 'ਚ ਹੱਲ ਹੋ ਜਾਵੇਗਾ, ਪਰ ਉਸ ਤੋਂ ਬਾਅਦ ਵੀ ਕਈ ਮਹੀਨੇ ਬੀਤ ਗਏ ਹਾਲੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਹਨ। ਸਾਨੂੰ ਲਾਰੇ ਲੱਪੇ ਹੀ ਲਾਏ ਜਾ ਰਹੇ ਹਨ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਸਮੂਹ ਵਰਕਰਾਂ ਨੇ ਕਿਹਾ ਕਿ ਜੇ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਮੂਹ ਕੰਟਰੈਕਟ ਵਰਕਰਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ ।

Published by:Drishti Gupta
First published:

Tags: Protest, Punjab, Rupnagar