ਸੁੱਖਵਿੰਦਰ ਸਾਕਾ
ਰੂਪਨਗਰ : ਸਬ-ਡਵੀਜ਼ਨਲ ਮੈਜੀਸਟ੍ਰੇਟ ਰੂਪਨਗਰ ਸ. ਹਰਬੰਸ ਸਿੰਘ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ। ਉਹ ਦਸੂਹਾ ਤੋਂ ਬਦਲ ਕੇ ਰੂਪਨਗਰ ਆਏ ਹਨ। ਜ਼ਿਕਰਯੋਗ ਹੈ ਕਿ ਸ. ਹਰਬੰਸ ਸਿੰਘ ਦਾ ਪਿਛੋਕੜ ਰੂਪਨਗਰ ਜ਼ਿਲ੍ਹੇ ਨਾਲ ਸਬੰਧਿਤ ਹਨ ਉਨ੍ਹਾਂ ਦਾ ਜਨਮ ਪਿੰਡ ਬਲਰਾਮਪੁਰ, ਡਾਕਖਾਨਾ ਬੇਲਾ ਦਾ ਹੈ।
ਉਨ੍ਹਾਂ ਨੇ ਆਪਣੀ ਬਾਰਵੀਂ (ਨਾਨ-ਮੈਡੀਕਲ) ਦੀ ਪੜਾਈ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਅਤੇ ਇੰਜੀਨੀਅਰਿੰਗ, ਗੁਰੂ ਨਾਨਕ ਪੋਲੀਟੈਕਨਿਕਲ ਕਾਲਜ, ਲੁਧਿਆਣਾ ਤੋਂ ਕੀਤੀ ਹੈ । ਇਸ ਤੋਂ ਪਹਿਲਾ ਉਹ ਸਹਾਇਕ ਕਮਿਸ਼ਨਰ ਰੂਪਨਗਰ ਵਜੋਂ, ਐਸ.ਡੀ.ਐਮ. ਵਜੋਂ ਸ਼੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਗੜਸ਼ੰਕਰ ਵਿਖੇ ਸੇਵਾਵਾਂ ਦੇ ਚੁੱਕੇ ਹਨ । ਬਤੌਰ ਐਸ.ਡੀ.ਐਮ ਉਹ ਮੋਹਾਲੀ ਅਤੇ ਦਸੂਹਾ ਵੀ ਰਹਿ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।