ਸੁੱਖਵਿੰਦਰ ਸਾਕਾ
ਨੰਗਲ ਡੈਮ / ਰੂਪਨਗਰ : ਨੰਗਲ ਦੀ ਸਰਕਾਰੀ ਆਈ ਟੀ ਆਈ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ITI ਵਿੱਚੋਂ ਇੱਕ ਕੁੱਤਾ ਗਾਇਬ ਹੋ ਗਿਆ । ਜਦੋਂ ਇਸ ਸਬੰਧੀ ITI ਦੇ ਪ੍ਰਬੰਧਕਾਂ ਵਲੋਂ ITI ਚ ਲੱਗੇ CCTV ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਹੋ ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਕੇ ਉਕਤ ਕੁੱਤੇ ਨੂੰ ਤਾਂ ਰਾਤ ਦੇ ਵਖ਼ਤ ਤੇਂਦੂਏ ਵਲੋਂ ਸ਼ਿਕਾਰ ਬਣਾ ਲਿਆ ਗਿਆ ਹੈ ।
CCTV ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਖੂੰਖ਼ਾਰ ਤੇਂਦੂਆ ਕੁੱਤੇ ਦਾ ਸ਼ਿਕਾਰ ਕਰਕੇ ਆਪਣੇ ਨਾਲ ਚੁੱਕ ਕੇ ਲੈ ਜਾਂਦਾ ਹੈ । ਇਸ ਘਟਨਾ ਤੋਂ ਬਾਅਦ ਸਵੇਰ ਸਾਰ ITI ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ । ਜਿਸ ਤੋਂ ਬਾਅਦ ITI ਦੇ ਪ੍ਰਿੰਸੀਪਲ ਗੁਰਨਾਮ ਭੱਲੜੀ ਵਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦਿੱਤੀ ਗਈ । ਜਾਣਕਾਰੀ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿੱਤੀ ਦਾ ਜਾਇਜ਼ਾ ਲਿਆ ਤੇ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab, Rupnagar, Rupnagar news