Home /rupnagar /

Rupnagar : ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕੁਇੰਟਲ ਡੋਡਿਆਂ ਦੇ ਬੋਰੇ ਬਰਾਮਦ

Rupnagar : ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕੁਇੰਟਲ ਡੋਡਿਆਂ ਦੇ ਬੋਰੇ ਬਰਾਮਦ

X
ਫੜੇ

ਫੜੇ ਗਏ ਆਰੋਪੀਆਂ ਦੇ ਨਾਲ ਪੁਲਿਸ ਟੀਮ  

ਪੁਲਿਸ ਨੂੰ ਪਿੰਡ ਸ਼ਾਮਪੁਰਾ ਦੇ ਇਕ ਘਰ ਚੋਂ ਡੋਡੇ ਵੇਚੇ ਜਾਣ ਦੀ ਸੂਚਨਾ ਮਿਲੀ ਸੀ ਜਿਸਦੀ ਰੈਕੀ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਘਰ ਵਿੱਚ ਛਾਪਾ ਮਾਰਿਆ ਤਾਂ ਇੱਥੋਂ ਦੋ ਕਿਉਂਟਲ ਡੋਡੇ ਬਰਾਮਦ ਹੋਏ । ਇਸ ਦੌਰਾਨ ਪੁਲਿਸ ਵੱਲੋਂ ਇਸ ਕਾਰੋਬਾਰ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ :

    ਰੂਪਨਗਰ ਪੁਲਿਸ ਵੱਲੋ 7 ਲੱਖ ਰੁਪਏ ਤੋਂ ਵੱਧ ਕੀਮਤ ਦੇ ਦੋ ਕਿਉਟਲ ਡੋਡਿਆਂ ਦੇ ਬੋਰੇ ਇਕ ਘਰ ਚੋਂ ਬਰਾਮਦ ਕੀਤੇ ਗਏ ਹਨ । ਪੁਲਿਸ ਨੂੰ ਪਿੰਡ ਸ਼ਾਮਪੁਰਾ ਦੇ ਇੱਕ ਘਰ 'ਚੋਂ ਡੋਡੇ ਵੇਚੇ ਜਾਣ ਦੀ ਸੂਚਨਾ ਮਿਲੀ ਸੀ ਜਿਸਦੀ ਰੈਕੀ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਘਰ ਵਿੱਚ ਛਾਪਾ ਮਾਰਿਆ ਤਾਂ ਇੱਥੋਂ ਦੋ ਕਿਉਂਟਲ ਡੋਡੇ ਬਰਾਮਦ ਹੋਏ । ਇਸ ਦੌਰਾਨ ਪੁਲਿਸ ਵੱਲੋਂ ਇਸ ਕਾਰੋਬਾਰ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ । ਪੁਲਿਸ ਦੇ ਅਨੁਸਾਰ ਨਸ਼ਾ ਵੇਚਣ ਵਾਲੇ ਇਹਨਾਂ ਲੋਕਾ ਨੇ ਇਹ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਅਤੇ ਇਸਦੇ ਅੰਦਰ ਹੀ ਭਾਰ ਤੋਲਣ ਵਾਲਾ ਕੰਡਾ ਰੱਖ ਕੇ ਇੱਥੋਂ ਰਿਟੇਲ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਕੀਤਾ ਜਦ ਕਿ ਤੀਜੇ ਵਿਅਕਤੀ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ । ਪੁਲਿਸ ਅਨੁਸਾਰ ਇਹ ਵਿਅਕਤੀ ਮੱਧ ਪ੍ਰਦੇਸ਼ ਤੋਂ ਨਸ਼ੇ ਦਾ ਸਮਾਨ ਲਿਆ ਕੇ ਇੱਥੇ ਵੇਚਦੇ ਸਨ । ਪੁਲਿਸ ਦਾ ਕਹਿਣਾ ਹੈ ਕਿ ਇੰਨਾਂ ਪਾਸੋਂ ਬਰਾਮਦ ਹੋਈਆਂ ਕਾਰਾ ਦੇ ਨੰਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਦੋ ਕਿ ਇਸ ਕਾਰੋਬਾਰ 'ਚ ਲਿਪਤ ਹੋਰ ਲੋਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

    First published: