ਸੁੱਖਵਿੰਦਰ ਸਾਕਾ
ਰੂਪਨਗਰ : ਅਦਾਕਾਰ ਸੰਜੇ ਦੱਤ ਦਾ ਅਸਲ ਨਾਮ ਸੰਜੇ ਬਲਰਾਜ ਦੱਤ ਹੈ। ਸੰਜੇ ਬਲਰਾਜ ਦੱਤ ਦਾ ਜਨਮ ਮੁੰਬਈ ਵਿਖੇ ਇਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਪ੍ਰਸਿੱਧ ਸਿਨੇਮਾ ਅਦਾਕਾਰ ਸੁਨੀਲ ਦੱਤ ਸਨ। ਸੰਜੇ ਦੱਤ ਨੇ ਫ਼ਿਲਮ ਰੌਕੀ (1981) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਜਿਸਦਾ ਨਿਰਦੇਸ਼ਨ ਉਸਦੇ ਪਿਤਾ ਦੁਆਰਾ ਕੀਤਾ ਗਿਆ ਸੀ । 1985 ਵਿੱਚ ਆਈ ਕ੍ਰਾਈਮ ਥ੍ਰਿਲਰ ਫਿਲਮ ਉਸ ਦੇ ਕੈਰੀਅਰ ਦਾ ਇੱਕ ਨਵਾਂ ਮੋੜ ਸਾਬਿਤ ਹੋਈ । ਉਸ ਤੋਂ ਬਾਅਦ ਉਸਨੇ ਫ਼ਿਲਮ ਜੀਤੇ ਹੈ ਸ਼ਾਨ ਸੇ (1988) , ਮਰਦੋ ਵਾਲੀ ਬਾਤ (1988) , ਇਲਾਕਾ (1989), ਹਮ ਭੀ ਇੰਸਾਂ ਹੈਂ (1989) ਅਤੇ ਕਾਨੂੰਨ ਅਪਣਾ ਅਪਣਾ (1989) ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਜੋ ਕਿ ਵਪਾਰਕ ਤੌਰ 'ਤੇ ਸਫਲ ਵੀ ਰਹੀਆਂ।
ਉਸ ਨੇ ਫ਼ਿਲਮ ਸਾਜਨ (1991) ਅਤੇ ਖਲਨਾਇਕ (1993) ਲਈ ਸਰਬੋਤਮ ਅਭਿਨੇਤਾ ਲਈ ਫਿਲਮ ਫੇਅਰ ਐਵਾਰਡ ਲਈ ਨਾਮਜ਼ਦਗੀਆਂ ਵੀ ਪ੍ਰਾਪਤ ਕੀਤੀਆਂ । ਸੰਜੇ ਦੱਤ ਨੇ ਵਾਸਤਵ : ਦਿ ਰਿਐਲਿਟੀ (1999) ਵਿੱਚ ਆਮ ਆਦਮੀ ਤੋਂ ਗੈਂਗਸਟਰ ਬਣਨ ਲਈ ਆਪਣਾ ਪਹਿਲਾ ਸਰਬੋਤਮ ਅਦਾਕਾਰ ਪੁਰਸਕਾਰ ਕਮਾਇਆ । ਉਸ ਨੇ ਮਿਸ਼ਨ ਕਸ਼ਮੀਰ (2001) ਵਿੱਚ ਇੱਕ ਫੌਜ ਅਧਿਕਾਰੀ ਅਤੇ ਮੁੰਨਾ ਭਾਈ ਐਮ ਬੀ ਬੀ ਐਸ (2003) ਵਿੱਚ ਇੱਕ ਨਰਮ ਦਿਲ ਵਾਲੇ ਮੂਰਖ ਗੈਂਗਸਟਰ ਅਤੇ ਇਸ ਦੇ ਦੂਜੇ ਭਾਗ ਲਗੇ ਰਹੋ ਮੁੰਨਾ ਭਾਈ (2006) 'ਚ ਵਧੀਆ ਭੂਮਿਕਾ ਨਿਭਾ ਕੇ ਖੂਬ ਪ੍ਰਸ਼ੰਸਾ ਹਾਸਿਲ ਕੀਤੀ।
ਸੰਜੇ ਦੱਤ ਨੂੰ 1993 ਵਿੱਚ ਅੱਤਵਾਦੀ ਅਤੇ ਵਿਘਨ ਪਾਉਣ ਵਾਲੀਆਂ ਗਤੀਵਿਧੀਆਂ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ । ਅੱਤਵਾਦ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ । ਪਰ ਉਸ ਨੂੰ ਹਥਿਆਰ ਰੱਖਣ ਦੇ ਨਾਜਾਇਜ਼ ਕਬਜ਼ੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ । ਚੰਗੇ ਵਿਹਾਰ ਅਤੇ ਵਿਵਹਾਰ ਨਾਲ ਆਪਣੀ ਸਜ਼ਾ ਕੱਟਣ ਤੋਂ ਬਾਅਦ ਉਸ ਨੂੰ 2016 ਵਿੱਚ ਰਿਹਾਅ ਕੀਤਾ ਗਿਆ ਸੀ । ਸੰਜੇ ਨੂੰ ਭਾਰਤ ਵਿੱਚ ਕਾਫੀ ਮੀਡੀਆ ਕਵਰੇਜ ਮਿਲੀ ਅਤੇ ਉਸ ਦੀ ਜ਼ਿੰਦਗੀ 'ਤੇ ਆਧਾਰਿਤ ਬਾਇਓਪਿਕ ਸੰਜੂ (2018) ਨੂੰ ਸਕਾਰਾਤਮਕ ਸਮੀਖਿਆਵਾਂ ਮਿਲੀਆਂ ਅਤੇ ਉਹ ਭਾਰਤੀ ਸਿਨੇਮਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Punjab, Ropar, Sanjay Dutt