Home /rupnagar /

Rupnagar: ਲੁਟੇਰਿਆਂ ਨੇ ਫਿਲਮੀ ਸਟਾਈਲ 'ਚ ਕੀਤੀ ਲੁੱਟ, ਦੇਖੋ ਕਿਵੇਂ ਪੈਸੇ ਖੋਹ ਹੋਏ ਫਰਾਰ

Rupnagar: ਲੁਟੇਰਿਆਂ ਨੇ ਫਿਲਮੀ ਸਟਾਈਲ 'ਚ ਕੀਤੀ ਲੁੱਟ, ਦੇਖੋ ਕਿਵੇਂ ਪੈਸੇ ਖੋਹ ਹੋਏ ਫਰਾਰ

X
ਸਬਜ਼ੀ

ਸਬਜ਼ੀ ਮੰਡੀ 'ਚ ਇਕੱਠੇ ਹੋਏ ਲੋਕ  

ਨੰਗਲ ਡੈਮ 'ਚ ਸਥਿੱਤ ਕਿਸਾਨ ਮੰਡੀ ਵਿਖੇ ਸਬਜ਼ੀ ਖਰੀਦਣ ਆਈ ਔਰਤ ਨਾਲ ਲੁਟੇਰਿਆਂ ਵੱਲੋਂ ਫਿਲਮੀ ਸਟਾਈਲ 'ਚ ਲੁੱਟ ਕੀਤੀ ਗਈ ਹੈ ।  ਦਰਅਸਲ ਔਰਤ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਸਬਜ਼ੀ ਮੰਡੀ ਵਿੱਚ ਖਰੀਦਦਾਰੀ ਕਰਨ ਲਈ ਪਹੁੰਚੀ । ਜਦੋਂ ਔਰਤ ਖ਼ਰੀਦਦਾਰੀ ਕਰ ਰਹੀ ਹੁੰਦੀ ਹੈ ਤਾਂ ਲੁਟੇਰੇ ਉਸ ਦੇ ਬੈਗ 'ਤੇ ਬਲੇਡ ਮਾਰ ਕੇ ਪੈਸੇ ਲੁੱਟ ਕੇ ਰਫੂਚ?

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਨੰਗਲ ਡੈਮ 'ਚ ਸਥਿੱਤ ਕਿਸਾਨ ਮੰਡੀ ਵਿਖੇ ਸਬਜ਼ੀ ਖਰੀਦਣ ਆਈ ਔਰਤ ਨਾਲ ਲੁਟੇਰਿਆਂ ਵੱਲੋਂ ਫਿਲਮੀ ਸਟਾਈਲ 'ਚ ਲੁੱਟ ਕੀਤੀ ਗਈ ਹੈ। ਦਰਅਸਲ, ਔਰਤ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਸਬਜ਼ੀ ਮੰਡੀ ਵਿੱਚ ਖਰੀਦਦਾਰੀ ਕਰਨ ਲਈ ਪਹੁੰਚੀ। ਜਦੋਂ ਔਰਤ ਖ਼ਰੀਦਦਾਰੀ ਕਰ ਰਹੀ ਹੁੰਦੀ ਹੈ ਤਾਂ ਲੁਟੇਰੇ ਉਸ ਦੇ ਬੈਗ 'ਤੇ ਬਲੇਡ ਮਾਰ ਕੇ ਪੈਸੇ ਲੁੱਟ ਕੇ ਰਫੂਚੱਕਰ ਹੋ ਗਏ। ਮਹਿਲਾ ਦੇ ਦੱਸਣ ਮੁਤਾਬਿਕ ਉਸ ਦੇ ਬੈਗ ਵਿੱਚ ਕਰੀਬ 7 ਹਜ਼ਾਰ ਦੇ ਕਰੀਬ ਨਕਦੀ ਸੀ ਜੋ ਉਹ ਬੈਂਕ ਤੋਂ ਕਢਵਾ ਕੇ ਲਿਆਈ ਸੀ।

ਘਟਨਾ ਤੋਂ ਬਾਅਦ ਸਬਜ਼ੀ ਮੰਡੀ ਵਿੱਚ ਭੀੜ ਇਕੱਠੀ ਹੋ ਗਈ। ਲੁੱਟ ਤੋਂ ਬਾਅਦ ਉਕਤ ਪੀਡ਼ਤ ਮਹਿਲਾ ਘਬਰਾ ਗਈ ਤੇ ਰੋਣ ਲੱਗ ਪਈ । ਇਕੱਠੀ ਹੋਈ ਭੀੜ ਨੇ ਮਹਿਲਾ ਦੀ ਸਹਾਇਤਾ ਵਜੋਂ ਜਿੱਥੇ ਕੁਝ ਨਾ ਕੁਝ ਮਦਦ ਦੇ ਤੌਰ 'ਤੇ ਪੈਸੇ ਆਪਣੇ ਪੱਲਿਓ ਔਰਤ ਨੂੰ ਦਿੱਤੇ ਉੱਥੇ ਹੀ ਮੰਡੀ 'ਚ ਸਬਜ਼ੀ ਵੇਚ ਰਹੇ ਰੇਹੜੀ ਫੜੀ ਵਾਲਿਆਂ ਨੇ ਵੀ ਔਰਤ ਦੀ ਮੱਦਦ ਲਈ ਪੈਸੇ ਇਕੱਠੇ ਕਰਕੇ ਔਰਤ ਨੂੰ ਦਿੱਤੇ।

Published by:Rupinder Kaur Sabherwal
First published:

Tags: Crime, Crime news, Punjab, Ropar