Home /rupnagar /

Navratri 2022 : ਦੇਖੋ ਮਾਂ ਸ੍ਰੀ ਨੈਣਾਂ ਦੇਵੀ ਦੇ ਦਰਬਾਰ ਦੀਆਂ ਰੌਣਕਾਂ  

Navratri 2022 : ਦੇਖੋ ਮਾਂ ਸ੍ਰੀ ਨੈਣਾਂ ਦੇਵੀ ਦੇ ਦਰਬਾਰ ਦੀਆਂ ਰੌਣਕਾਂ  

ਰੰਗ

ਰੰਗ ਬਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸ੍ਰੀ ਨੈਣਾ ਦੇਵੀ ਜੀ ਦਾ ਦਰਬਾਰ  

ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠਾਂ ਵਿਖੇ ਮਾਤਾ ਦੀ ਸਰਦ ਰੁੱਤ ਦੀ ਨਵਰਾਤਰੀ ਬੜੀ ਧੂਮਧਾਮ ਨਾਲ ਸ਼ੁਰੂ ਹੋ ਗਈ । ਨਵਰਾਤਰੀ ਪੂਜਾ ਲਈ ਪੰਜਾਬ, ਹਿਮਾਚਲ ,ਹਰਿਆਣਾ, ਦਿੱਲੀ ਯੂਪੀ, ਬਿਹਾਰ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਮਾਂ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ 

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ :


    ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠਾਂ ਵਿਖੇ ਮਾਤਾ ਦੀ ਸਰਦ ਰੁੱਤ ਦੀ ਨਵਰਾਤਰੀ ਬੜੀ ਧੂਮਧਾਮ ਨਾਲ ਸ਼ੁਰੂ ਹੋ ਗਈ । ਨਵਰਾਤਰੀ ਪੂਜਾ ਲਈ ਪੰਜਾਬ, ਹਿਮਾਚਲ ,ਹਰਿਆਣਾ, ਦਿੱਲੀ ਯੂਪੀ, ਬਿਹਾਰ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਮਾਂ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ । ਮਾਂ ਦੇ ਦਰਬਾਰ 'ਚ ਪਹੁੰਚ ਕੇ ਜਿੱਥੇ ਸ਼ਰਧਾਲੂਆਂ ਨੇ ਨਵਰਾਤਰੇ ਦੇ ਸ਼ੁਭ ਮੌਕੇ 'ਤੇ ਹਵਨ ਕੀਤਾ ਅਤੇ ਉੱਥੇ ਹੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ ।ਹਿਮਾਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਦਿਰ ਟਰੱਸਟ ਰਾਹੀਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ । ਮੰਦਿਰ ਇਲਾਕੇ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਨੂੰ ਮੰਦਿਰ ਦੇ ਦਰਸ਼ਨਾਂ ਲਈ ਲਾਈਨਾਂ 'ਚ ਭੇਜਿਆ ਜਾ ਰਿਹਾ ਹੈ । ਨਵਰਾਤਰਿਆਂ ਦੌਰਾਨ ਸਮਾਜ ਵਿਰੋਧੀ ਅਨਸਰਾਂ ਅਤੇ ਜੇਬ ਕਤਰਿਆਂ 'ਤੇ ਨਜ਼ਰ ਰੱਖਣ ਲਈ ਵੱਖ-ਵੱਖ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

    First published: