Home /rupnagar /

ਵਕੀਲਾਂ ਨੇ ਪੁਲਿਸ ਥਾਣੇ ਬਾਹਰ ਕਿਉਂ ਲਾਇਆ ਧਰਨਾ, ਦੇਖੋ ਖਾਸ ਰਿਪੋਰਟ

ਵਕੀਲਾਂ ਨੇ ਪੁਲਿਸ ਥਾਣੇ ਬਾਹਰ ਕਿਉਂ ਲਾਇਆ ਧਰਨਾ, ਦੇਖੋ ਖਾਸ ਰਿਪੋਰਟ

X
ਪੁਲਿਸ

ਪੁਲਿਸ ਥਾਣੇ ਬਾਹਰ ਰੋਸ਼ ਪ੍ਦਰਸ਼ਨ ਕਰਦੇ ਹੋਏ ਸਮੂਹ ਵਕੀਲ

ਰੂਪਨਗਰ : ਨੰਗਲ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਨੰਗਲ ਪੁਲਿਸ ਸਟੇਸ਼ਨ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਮੂਹ ਵਕੀਲ ਭਾਈਚਾਰਾ ਥਾਣੇ ਦੇ ਗੇਟ ਮੂਹਰੇ ਦਰੀਆਂ ਵਿਛਾ ਕੇ ਬੈਠ ਗਿਆ । ਜਿਸ ਤੋਂ ਬਾਅਦ ਪੁਲਿਸ ਪ੍ਸ਼ਾਸ਼ਨ ਦੇ ਸੀਨੀਅਰ ਅਫਸਰ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਵਕੀਲ ਭਾਈਚਾਰੇ ਨੂੰ ਉਨ੍ਹਾਂ ਦੀ ਮੰਗ ਪ੍ਰਤੀ ਆਸ਼ਵਾਸਨ ਦਿੱਤਾ ਗਿਆ।

ਹੋਰ ਪੜ੍ਹੋ ...
  • Share this:

ਸੁੱਖਵਿੰਦਰ ਸਾਕਾ

ਰੂਪਨਗਰ : ਨੰਗਲ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਨੰਗਲ ਪੁਲਿਸ ਸਟੇਸ਼ਨ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਮੂਹ ਵਕੀਲ ਭਾਈਚਾਰਾ ਥਾਣੇ ਦੇ ਗੇਟ ਮੂਹਰੇ ਦਰੀਆਂ ਵਿਛਾ ਕੇ ਬੈਠ ਗਿਆ । ਜਿਸ ਤੋਂ ਬਾਅਦ ਪੁਲਿਸ ਪ੍ਸ਼ਾਸ਼ਨ ਦੇ ਸੀਨੀਅਰ ਅਫਸਰ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਵਕੀਲ ਭਾਈਚਾਰੇ ਨੂੰ ਉਨ੍ਹਾਂ ਦੀ ਮੰਗ ਪ੍ਰਤੀ ਆਸ਼ਵਾਸਨ ਦਿੱਤਾ ਗਿਆ।

ਗੱਲਬਾਤ ਦੋਰਾਨ ਨੰਗਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਹੀਰਾ ਨੇ ਦੱਸਿਆ ਕਿ ਜਿਵੇਂ ਕਿ ਉਹਨਾਂ ਦੇ ਵਕੀਲ ਭਾਈਚਾਰੇ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਇੱਕ ਸਾਥੀ ਵਕੀਲ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਪਰਚਾ ਕੀਤਾ ਗਿਆ ਉਸ ਨੂੰ ਖਾਰਜ ਕੀਤਾ ਜਾਵੇ।

ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ ।ਦੂਜੇ ਪਾਸੇ ਜਦੋਂ ਇਸ ਸਬੰਧੀ ਡੀ ਐਸ ਪੀ ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕੁਝ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਇੱਕ ਵਕੀਲ ਦਾ ਨਾਂ ਵੀ ਸ਼ਾਮਿਲ ਸੀ । ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਨੂੰ ਲੈ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Published by:Rupinder Kaur Sabherwal
First published:

Tags: Punjab, Ropar