ਸੁੱਖਵਿੰਦਰ ਸਾਕਾ
ਰੂਪਨਗਰ: ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਫੁੱਟਬਾਲ ਦੇ ਖਿਡਾਰੀ ਮਨਜੋਤ ਸਿੰਘ ਧਾਮੀ ਅਤੇ ਬਲਕਰਨ ਸਿੰਘ ਦੀ ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਲਈ ਚੋਣ ਹੋਈ ਹੈ, ਜੋ ਕਿ ਸ੍ਰੀਲੰਕਾ ਵਿਖੇ 5 ਸਤੰਬਰ ਤੋਂ 14 ਸਤੰਬਰ ਤੱਕ ਹੋ ਰਹੀ ਸੈਫ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਫੁੱਟਬਾਲ ਕੋਚ ਜਸਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿੱਚ ਸਾਊਥ ਏਸ਼ੀਅਨ ਟੀਮਾਂ ਭਾਗ ਲੈਣਗੀਆਂ। ਭਾਰਤ ਦਾ ਪਹਿਲਾ ਮੈਚ 5 ਸਤੰਬਰ ਨੂੰ ਭੂਟਾਨ ਨਾਲ ਅਤੇ ਦੂਜਾ ਮੈਚ 9 ਸਤੰਬਰ ਨੂੰ ਨੇਪਾਲ ਨਾਲ ਹੈ। ਇਸ ਮੌਕੇ 'ਤੇ ਫੁੱਟਬਾਲ ਕੋਚ ਜਸਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਖੇਡ ਵਿਭਾਗ ਦੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ, ਅਥਲੈਟਿਕਸ ਕੋਚ ਜਗਬੀਰ ਸਿੰਘ, ਹਰਵਿੰਦਰ ਸਿੰਘ, ਬਾਕਸਿੰਗ ਕੋਚ ਗੁਰਜੀਤ ਕੌਰ ਅਤੇ ਇਲਾਕਾ ਨਿਵਾਸੀਆਂ ਨੇ ਵਧਾਈ ਦਿੱਤੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Punjab, Sports