ਸੁੱਖਵਿੰਦਰ ਸਾਕਾ
ਰੂਪਨਗਰ : ਨੁਸਰਤ ਫਤਿਹ ਅਲੀ ਖਾਨ (Nusrat Fateh Ali Khan) ਪਾਕਿਸਤਾਨ (Pakistan) ਦੇ ਮਸ਼ਹੂਰ ਗਾਇਕ (Singer) ਅਤੇ ਸੰਗੀਤਕਾਰ (Music Director) ਸਨ । ਉਨ੍ਹਾਂ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਵਿੱਚ ਹੋਇਆ ਸੀ । ਉਨ੍ਹਾਂ ਦੇ ਪਿਤਾ ਵੀ ਗਾਇਕ ਸਨ । ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ । ਉਹਨਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ (Sufi music) 'ਚ ਕਈ ਰੰਗ ਭਰੇ । ਉਹਨਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ । ਕਵਾਲੀ ਨੂੰ ਨੌਜਵਾਨਾਂ (Youth) ਵਿੱਚਕਾਰ ਲੋਕਪ੍ਰਿਯ ਬਣਾਉਣ ਵਾਲੇ ਨੁਸਰਤ ਹੀ ਸਨ ।
ਹਿੰਦੋਸਤਾਨ (India) 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ (Amitabh Bachchaan) ਤੱਕ ਉਹਨਾਂ ਦੀ ਗਾਇਕੀ (Singing) ਦੇ ਦੀਵਾਨੇ ਹਨ ।ਖਾਨ ਨੇ ਕਈ ਪਾਕਿਸਤਾਨੀ ਫਿਲਮਾਂ (Films) ਵਿੱਚ ਵੀ ਗੀਤ ਗਾਏ । ਸੰਨੀ ਦਿਓਲ (Sunny Deol) ਦੀ ਫਿਲਮ "ਦਿਲ ਲਗੀ" ਦਾ ਹਿੱਟ ਗੀਤ "ਸਾਇਆ ਭੀ ਸਾਥ ਜਬ ਛੋਡ ਜਾਏ" ਵੀ ਨੁਸਰਤ ਨੇ ਹੀ ਗਾਇਆ ਸੀ ।ਸਾਲ 2000 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ "ਧੜਕਣ" (Dhadkan) ਦਾ ਗੀਤ “ਦੁਲ੍ਹੇ ਕਾ (Dulhe ka sehra) ਸਹਿਰਾ” ਨੂੰ ਵੀ ਨੁਸਰਤ ਨੇ ਹੀ ਆਵਾਜ਼ ਦਿੱਤੀ ਸੀ ।
ਖਬਰਾਂ ਅਨੁਸਾਰ ਖਾਨ ਦਾ ਭਾਰ 135 ਕਿਲੋਗ੍ਰਾਮ ਤੋਂ ਵੱਧ ਸੀ । 16 ਅਗਸਤ 1997 'ਚ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ (Death) ਹੋ ਗਿਆ । ਪਰ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ (Voice) ਅੱਜ ਵੀ ਮਹਿਫਲਾਂ 'ਚ ਮਹਿਕਦੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ropar