Home /rupnagar /

Sri Anandpur Sahib: ਖੂਨਦਾਨ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Sri Anandpur Sahib: ਖੂਨਦਾਨ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਖ਼ੂਨਦਾਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀ  

ਖ਼ੂਨਦਾਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਅਧਿਕਾਰੀ  

ਸਰਕਾਰੀ ਡਿਗਰੀ ਕਾਲਜ ਮਹੈਣ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿੱਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਖੂਨਦਾਨ ਦੀ ਮਹੱਤਤਾ ਵਿਸ਼ੇ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਬੁਲਾਰੇ ਨੇ ਕਿਹਾ ਕਿ ਮਨੁੱਖੀ ਖੂਨ ਚੜਾਉਣ ਦਾ ਦੁਨੀਆਂ ਵਿਚ ਸਭ ਤੋਂ ਪਹਿਲ?

ਹੋਰ ਪੜ੍ਹੋ ...
  • Share this:

    ਸੁੱਖਵਿੰਦਰ ਸਾਕਾ

    ਰੂਪਨਗਰ: ਸਰਕਾਰੀ ਡਿਗਰੀ ਕਾਲਜ ਮਹੈਣ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿੱਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਖੂਨਦਾਨ ਦੀ ਮਹੱਤਤਾ ਵਿਸ਼ੇ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਬੁਲਾਰੇ ਨੇ ਕਿਹਾ ਕਿ ਮਨੁੱਖੀ ਖੂਨ ਚੜਾਉਣ ਦਾ ਦੁਨੀਆਂ ਵਿਚ ਸਭ ਤੋਂ ਪਹਿਲਾ ਸਫਲ ਪ੍ਰਯੋਗ ਅਮਰੀਕੀ ਡਾਕਟਰ ਸਿੰਗ ਫਿਜਿਕ ਨੇ ਸੰਨ 1795 ਵਿੱਚ ਕੀਤਾ ਸੀ ।

    ਬਲੱਡ ਗਰੁੱਪ-ਏ, ਬਲੱਡ ਗਰੁੱਪ-ਬੀ ਅਤੇ ਬਲੱਡ ਗਰੁੱਪ-ਓ ਦੀ ਖੋਜ ਆਸਟਰੀਆ ਦੇ ਡਾਕਟਰ ਕਾਰਲ ਲੈਂਡਸਟਾਈਨਰ ਦੁਆਰਾ ਸੰਨ 1901 ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਦੇ ਖੂਨਦਾਨ ਨਾਲ ਤਿੰਨ ਵਿਅਕਤੀਆਂ ਦੀ ਜਾਨ ਬੱਚ ਸਕਦੀ ਹੈ। ਇੱਕ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਵਿੱਚ ਇੱਕ ਵਾਰੀ ਖੂਨਦਾਨ ਕਰ ਸਕਦਾ ਹੈ। ਖੂਨ ਦਾਨ ਕਰਨ ਵਾਲੇ ਤੰਦਰੁਸਤ ਵਿਅਕਤੀ ਦੀ ਉਮਰ 17 ਸਾਲ ਤੋਂ ਲੈ ਕੇ 70 ਸਾਲ ਤੱਕ ਹੋਣੀ ਚਾਹੀਦੀ ਹੈ । ਇੱਕ ਤੰਦਰੁਸਤ ਵਿਅਕਤੀ ਇੱਕ ਸਮੇਂ 470 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਨਾਲ ਸਰੀਰ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਦਾਨ ਕੀਤੇ ਗਏ ਖੂਨ ਨੂੰ ਸਰੀਰ 24 ਤੋਂ 48 ਘੰਟੇ ਤੱਕ ਪੂਰਾ ਕਰ ਲੈਂਦਾ ਹੈ । ਭਾਰਤ ਵਿੱਚ ਬਲੱਡ ਬੈਂਕਾਂ ਦੀ ਗਿਣਤੀ ਸਿਰਫ 2760 ਹੈ।

    ਸਮੁੱਚੇ ਭਾਰਤ ਦੇ ਹਸਪਤਾਲਾਂ ਵਿੱਚ ਖੂਨ ਦੀ ਕਮੀ ਹੋਣ ਕਾਰਨ ਲੋਕਾਂ ਦੀ ਜਾਨ ਜੌਖਮ ਵਿੱਚ ਆ ਜਾਦੀ ਹੈ, ਖੂਨਦਾਨ ਕਰਨ ਨਾਲ ਲੱਗਭਗ ਸਲਾਨਾ 5 ਲੱਖ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇੱਕ ਤੰਦੁਰਸਤ ਬਾਲਗ ਦੇ ਸਰੀਰ ਵਿੱਚ ਉਸ ਦੇ ਭਾਰ ਦਾ ਲੱਗਭਗ 10 ਪ੍ਰਤੀਸ਼ਤ ਹਿੱਸਾ ਖੂਨ ਦਾ ਹੁੰਦਾ ਹੈ। ਇੱਕ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਲੱਗਭਗ 5 ਲੀਟਰ ਖੂਨ ਹੁੰਦਾ ਹੈ, ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 11 ਮਿਲੀਅਨ ਯੂਨਿਟ ਖੂਨ ਇੱਕਠਾ ਹੁੰਦਾ ਹੈ, ਜਦੋ ਕਿ ਭਾਰਤ ਵਿਚ ਹਰ ਸਾਲ ਘੱਟੋਂ-ਘੱਟ 15 ਮਿਲੀਅਨ ਯੂਨਿਟ ਬਲੱਡ ਦੀ ਲੋੜ ਹੁੰਦੀ ਹੈ। ਇਸ ਲਈ ਹਰੇਕ ਨਾਗਰਿਕ ਦਾ ਇਹ ਕਰੱਤਵ ਬਣਦਾ ਹੈ ਕਿ ਉਹ ਸਮਾਜ ਦੀ ਭਲਾਈ ਲਈ ਖੂਨਦਾਨ ਜਰੂਰ ਕਰੇ, ਖੂਨਦਾਨ ਇੱਕ ਮਹਾਨ ਦਾਨ ਹੈ। ਇਸ ਦਾ ਸੰਸਾਰ ਵਿੱਚ ਕੋਈ ਬਦਲ ਨਹੀ ਹੈ, ਮਨੁੱਖ ਦੁਆਰਾ ਦਿੱਤਾ ਖੂਨ ਹੀ ਦੂਜੇ ਮਨੁੱਖ ਦੀ ਜਾਨ ਬਚਾਉਦਾ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਰ ਤਿੰਨ ਮਹੀਨੇ ਵਿੱਚ ਇੱਕ ਵਾਰ ਖੂਨਦਾਰ ਕੈਂਪ ਲਗਾਉਦੀਆਂ ਹਨ ਅਤੇ ਬਹੁਤ ਸਾਰੇ ਤੰਦਰੁਸਤ ਲੋਕ ਦਰਜਨਾਂ ਵਾਰ ਖੂਨਦਾਨ ਕਰਕੇ ਤੰਦਰੁਸਤ ਜੀਵਨ ਬਤੀਤ ਕਰ ਰਹੇ ਹਨ ।

    Published by:Drishti Gupta
    First published:

    Tags: Blood, Blood Bank, Blood donation, Punjab