ਸੁੱਖਵਿੰਦਰ ਸਾਕਾ
ਰੂਪਨਗਰ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਮਿਸ਼ਨ ਸ਼ਤ-ਪ੍ਰਤੀਸਤ ਤਹਿਤ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਬਲਾਕ ਤਖਤਗੜ੍ਹ ਅਤੇ ਬਲਾਕ ਕੀਰਤਪੁਰ ਸਾਹਿਬ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ। ਸ.ਸ.ਸ.ਸ.ਸਕੂਲ ਚਨੋਲੀ ਬਸੀ ਅਤੇ ਸ.ਹ.ਸ. ਭਾਓਵਾਲ ਵਿਖੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਅਚਨਚੇਤ ਸਕੂਲਾਂ ਦਾ ਨਰੀਖਣ ਕੀਤਾ। ਇਸ ਮੌਕੇ ਟੀਮ ਦੇ ਇੰਚਾਰਜ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਵੱਲੋਂ ਸਕੂਲਾਂ ਵਿੱਚ ਚਲ ਰਹੇ ਅੱਠਵੀਂ, ਦੱਸਵੀਂ ਅਤੇ ਬਾਰਵ੍ਹੀਂ ਦੇ ਪ੍ਰੀ-ਬੋਰਡ ਪੇਪਰਾਂ ਦਾ ਮੁਆਇਨਾ ਲਿਆ। ਇਸ ਮੌਕੇ 'ਤੇ ਉਹਨਾਂ ਨੇ ਚਨੋਲੀ ਬਸੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੀ ਬੋਰਡ ਦੇ ਪੇਪਰ ਪੁਰੀ ਤਿਆਰੀ ਕਰ ਕੇ ਪਾਏ ਜਾਣ।
ਇਹ ਪੇਪਰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਹੁਣ ਤੋਂ ਹੀ ਬੋਰਡ ਦੇ ਆਉਣ ਵਾਲੇ ਪੇਪਰਾਂ ਲਈ ਤਿਆਰ ਕਰਨਾ ਹੈ । ਉਹਨਾਂ ਕਿਹਾ ਕਿ ਪਿਛਲੇ ਸਾਲ ਚਨੋਲੀ ਬਸੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਦੱਸਵੀਂ ਜਮਾਤ ਦੀ ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ ਵਿੱਚ 7ਵਾਂ, 13ਵਾਂ ਅਤੇ 14ਵਾਂ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਰੂਪਨਗਰ 'ਤੇ ਇਸ ਸਕੂਲ ਦਾ ਪੁਰੇ ਪੰਜਾਬ ਵਿਚ ਨਾਮ ਰੋਸ਼ਨ ਕੀਤਾ ਸੀ।
ਹੁਣ ਅਸੀਂ ਤੁਹਾਡੇ ਤੋਂ ਪੁਰੀ ਆਸ ਕਰਦੇ ਹਾਂ ਕਿ ਪਹਿਲੇ ਨਾਲੋਂ ਵੀ ਵੱਧ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਉਣ । ਇਸ ਮੌਕੇ ਉਪਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰੀ ਬੋਰਡ ਦੇ ਹੋ ਚੁੱਕੇ ਪੇਪਰਾਂ ਨੂੰ ਚੈੱਕ ਵੀ ਕੀਤਾ ਗਿਆ ਅਤੇ ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਪੇਪਰ ਨਾਲ ਦੇ ਨਾਲ ਹੀ ਚੈੱਕ ਕਰਕੇ ਵਿਦਿਆਰਥੀਆਂ ਦੇ ਨੰਬਰ ਈ ਪੰਜਾਬ ਆਈ ਡੀ 'ਤੇ ਚਾੜ੍ਹ ਦਿੱਤੇ ਜਾਣ ।
ਇਸ ਮੌਕੇ ਉਹਨਾਂ ਵੱਲੋਂ ਵਿਦਿਆਰਥੀਆਂ ਦੀ ਹਾਜਰੀ, ਅਧਿਆਪਕਾਂ ਦੀ ਹਾਜਰੀ, ਲਾਈਬਰੇਰੀ ਰਜਿਸਟਰ ਤੋਂ ਇਲਾਵਾ ਸਕੂਲ ਦੀਆਂ ਵੱਖ ਵੱਖ ਲੈਬਾਂ ਦਾ ਵੀ ਨਿਰੀਖਣ ਕੀਤਾ । ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਉੱਪਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਸ.ਮਿ.ਸਕੂਲ ਹਰਦੋ ਨਿਮੋਹ ਅਤੇ ਸ.ਹ.ਸਕੂਲ ਪ੍ਰਿਥੀਪੁਰ ਦਾ ਵੀ ਦੌਰਾ ਕਰਕੇ ਚਲ ਰਹੇ ਪ੍ਰੀਬੋਰਡ ਪੇਪਰਾਂ ਦਾ ਜਾਇਜਾ ਲਿਆ ਗਿਆ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Punjab