ਸੁੱਖਵਿੰਦਰ ਸਾਕਾ
ਰੂਪਨਗਰ : ਨੰਗਲ ਡੈਮ ਤੋਂ ਸ਼ੁਰੂ ਹੁੰਦੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਕਿਨਾਰਿਆਂ 'ਤੇ ਬਣੀਆਂ ਸਲੈਬਾਂ ਉਪਰ ਵੱਡੇ-ਵੱਡੇ ਦਰੱਖਤ ਉੱਘ ਚੁੱਕੇ ਹਨ, ਜਿਨ੍ਹਾਂ ਨੇ ਜੰਗਲ ਰੂਪੀ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਦਰਖਤਾਂ ਦੇ ਨਾਲ ਸਲੈਬਾਂ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਜੋ ਕਿ ਕਿਸੇ ਟਾਈਮ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ।
ਜਦੋਂ ਇਸ ਸਬੰਧੀ ਵਿਭਾਗ ਦੇ ਐਕਸ ਈ ਐਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਥੋੜੇ ਟਾਈਮ ਪਹਿਲਾ ਹੀ ਇੱਥੇ ਉਨ੍ਹਾਂ ਦੀ ਪੋਸਟਿੰਗ ਹੋਈ ਹੈ ਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਸਾਰੀ ਗੱਲ ਹੈ। ਉਹਨਾਂ ਦੇ ਧਿਆਨ 'ਚ ਇਹ ਗੱਲ ਵੀ ਜ਼ਰੂਰ ਹੈ ਕਿ ਇਹ ਦਰੱਖਤ ਕਿਸੇ ਵੀ ਟਾਈਮ ਹਾਦਸੇ ਦਾ ਕਾਰਣ ਬਣ ਸਕਦੇ ਹਨ।
ਪਰ ਕਰਮਚਾਰੀਆਂ ਦੀ ਘਾਟ ਅਤੇ ਨਵੇਂ ਯੁਗ ਦੀ ਮਸ਼ੀਨਰੀ ਨਾ ਹੋਣ ਕਰਕੇ ਇਹਨਾਂ ਵੱਡੇ ਦਰੱਖਤਾਂ ਨੂੰ ਫਿਲਹਾਲ ਕੱਟਣਾ ਮੁਸ਼ਕਿਲ ਹੈ। ਫਿਰ ਵੀ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਬੰਧੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰੀਕੇ ਵੀ ਹੋ ਸਕੇ ਇਨ੍ਹਾਂ ਦਰੱਖ਼ਤਾਂ ਦੀ ਕਟਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।