ਸੁੱਖਵਿੰਦਰ ਸਾਕਾ
ਰੂਪਨਗਰ: ਸ਼ਹਿਰ ਦੀ ਸੁੰਦਰਤਾ ਅਤੇ ਨਜ਼ਾਇਜ ਕਬਜ਼ਿਆਂ ਨੂੰ ਰੋਕਣ ਲਈ ਬੀ ਬੀ ਐਮ ਬੀ ਵਿਭਾਗ ਵੱਲੋਂ ਸ਼ਹਿਰ ਵਿੱਚ ਸੜਕਾਂ ਦੇ ਕੰਢਿਆਂ 'ਤੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਨੰਗਲ - ਭਾਖੜਾ ਮੁੱਖ ਮਾਰਗ 'ਤੇ ਲੋਹੇ ਦੀ ਪੱਕੀ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਵਿਭਾਗ ਵੱਲੋਂ ਸੜਕਾਂ ਦੇ ਕੰਢਿਆਂ 'ਤੇ ਟੋਏ ਪੁੱਟ ਕੇ 'ਤੇ ਵੈਲਡਿੰਗ ਕਰ ਕੇ ਪੱਕੇ ਤੌਰ 'ਤੇ ਰੇਲਿੰਗ ਲਗਾਈ ਜਾ ਰਹੀ ਹੈ ਤਾਂ ਜੋ ਇਹ ਰੇਲਿੰਗ ਲੰਬੇ ਸਮੇਂ ਤੱਕ ਟਿਕੀ ਰਹੇ।
ਇਸ ਦੇ ਨਾਲ ਹੀ ਸੜਕ 'ਤੇ ਨਜ਼ਾਇਜ ਤੌਰ 'ਤੇ ਲੱਗਣ ਵਾਲੀਆਂ ਰੇੜ੍ਹੀਆਂ ਫੜ੍ਹੀਆਂ ਨੂੰ ਵੀ ਰੋਕਿਆ ਜਾ ਸਕੇਗਾ ਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇਗਾ । ਕਿਉਂਕਿ ਅਕਸਰ ਸੜਕ ਕੰਢੇ ਖੜੀਆਂ ਰੇੜ੍ਹੀਆਂ ਫੜ੍ਹੀਆਂ ਸੜਕੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਗੱਲਬਾਤ ਦੌਰਾਨ ਐਕਸ ਈ ਐਨ ਰਾਜੇਸ਼ ਵਸਿਸਟ ਨੇ ਕਿਹਾ ਕਿ ਵਿਭਾਗ ਵੱਲੋਂ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਸੜਕਾਂ ਕੰਢੇ ਰੇਲਿੰਗ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਰੇਲਿੰਗ ਲਗਾਉਣ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਧੇਗੀ ਉੱਥੇ ਹੀ ਸੜਕ ਦੇ ਕੰਢੇ ਹੋਣ ਵਾਲੇ ਨਜ਼ਾਇਜ ਕਬਜ਼ਿਆਂ ਨੂੰ ਵੀ ਰੋਕਿਆ ਜਾ ਸਕੇਗਾ । ਵਿਭਾਗ ਵੱਲੋਂ ਸੜਕ ਦੇ ਕੰਢਿਆਂ 'ਤੇ ਜੋ ਬੂਟੇ ਲਗਾਏ ਹਨ ਉਹ ਵੀ ਸੁਰੱਖਿਅਤ ਰਹਿਣਗੇ। ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿੱਚ ਵੀ ਮੁੱਖ ਸੜਕਾਂ ਦੇ ਕੰਡੇ 'ਤੇ ਰੇਲਿੰਗ ਲਗਾਈ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Illegal, Punjab