Home /rupnagar /

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਸਕੂਲੀ ਖੇਡਾਂ ਹੋਈਆਂ ਸੰਪਨ  

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਸਕੂਲੀ ਖੇਡਾਂ ਹੋਈਆਂ ਸੰਪਨ  

ਖੇਡ

ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀ  

ਨੰਗਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤਿੰਨ ਰੋਜ਼ਾ ਬਲਾਕ ਪੱਧਰੀ ਸਕੂਲੀ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਬਲਾਕ ਨੰਗਲ ਦੇ 57 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ  ਲਿਆ ।  ਖੇਡਾਂ ਦੌਰਾਨ ਵਿਦਿਆਰਥੀਆਂ ਵਿੱਚਕਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ 

  • Share this:

    ਸੁੱਖਵਿੰਦਰ ਸਾਕਾ

    ਰੂਪਨਗਰ: ਨੰਗਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤਿੰਨ ਰੋਜ਼ਾ ਬਲਾਕ ਪੱਧਰੀ ਸਕੂਲੀ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਬਲਾਕ ਨੰਗਲ ਦੇ 57 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਖੇਡਾਂ ਦੌਰਾਨ ਵਿਦਿਆਰਥੀਆਂ ਵਿੱਚਕਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਖੇਡਾਂ ਦੇ ਅਖੀਰੀ ਦਿਨ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਸੰਜੀਵ ਗੌਤਮ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ।

    ਉਨ੍ਹਾਂ ਨੇ ਖੇਡ ਮੈਦਾਨ ਵਿੱਚ ਬੈਠ ਕੇ ਖੇਡਾਂ ਦੇ ਫਾਈਨਲ ਮੁਕਾਬਲਿਆਂ ਦਾ ਆਨੰਦ ਵੀ ਮਾਣਿਆ। ਗੱਲਬਾਤ ਦੌਰਾਨ ਡਾ ਸੰਜੀਵ ਗੌਤਮ ਨੇ ਕਿਹਾ ਕਿ ਖੇਡਾਂ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਹਿਮ ਰੋਲ ਰੱਖਦੀਆਂ ਹਨ ਇਹੋ ਜਿਹੀਆਂ ਖੇਡਾਂ ਸਕੂਲ ਪੱਧਰ 'ਤੇ ਹੋਣੀਆਂ ਹੀ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਹਨ ਉੱਥੋਂ ਹੀ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਰਹਿੰਦੇ ਹਨ।

    ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਖੇਡਾਂ ਦੇ ਇੰਚਾਰਜ ਯੋਗਰਾਜ ਕੁਮਾਰ ਨੇ ਕਿਹਾ ਕਿ ਇਹ ਤਿੰਨ ਰੋਜ਼ਾ ਖੇਡਾਂ ਸਮਾਪਤ ਹੋ ਚੁੱਕੀਆਂ ਤੇ ਆਖ਼ਰੀ ਦਿਨ ਰੱਸਾ ਕਸ਼ੀ ਤੇ ਕਬੱਡੀ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਆਪਣੀ ਅੰਦਰਲੀ ਖੇਡ ਕਲਾ ਨੂੰ ਉਜਾਗਰ ਕੀਤਾ।

    Published by:Drishti Gupta
    First published:

    Tags: Chandigarh, School, Sports