ਸੁੱਖਵਿੰਦਰ ਸਾਕਾ
ਰੂਪਨਗਰ: ਸਥਾਨਿਕ ਸੋਨੀ ਸੁਜੂਕੀ ਏਜੰਸੀ 'ਤੇ ਉਦੋਂ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਜਦੋਂ ਇੱਕ ਗ੍ਰਾਹਕ ਹਜ਼ਾਰਾਂ ਰੁਪਏ ਦੇ ਸਿੱਕੇ ਲੈ ਕੇ ਏਜੰਸੀ 'ਤੇ ਸਕੂਟਰੀ ਖਰੀਦਣ ਪੁੱਜਿਆ । ਸ਼ਹਿਰ ਦੇ ਇੱਕ ਵਪਾਰੀ ਰਾਘਵ ਅਗਰਵਾਲ ਐਕਸੈੱਸ ਲੈਣ ਲਈ ਏਜੰਸੀ 'ਤੇ ਪੁੱਜੇ ਤੇ ਆਪਣਾ ਮਨਪਸੰਦ ਰੰਗ ਤਿਆਰ ਕਰਵਾਉਣ ਲੱਗੇ ਪਰ ਜਦੋਂ ਉਹ ਸਕੂਟਰ ਦੀ ਰਕਮ ਅਦਾ ਕਰਨ ਲੱਗੇ ਤਾਂ ਅਚਾਨਕ ਸਭ ਹੈਰਾਨ ਹੋ ਗਏ ਕਿਉਂਕਿ ਜਨਾਬ ਆਪਣੇ ਨਾਲ 90 ਹਜ਼ਾਰ ਦੇ ਕਰੀਬ ਸਿੱਕੇ ਲਿਆਏ ਹੋਏ ਸਨ। ਐਨੇ ਸਿੱਕੇ ਵੇਖ ਕੇ ਏਜੰਸੀ ਦੇ ਕਰਮਚਾਰੀਆਂ ਨੇ ਗ੍ਰਾਹਕ ਨੂੰ ਏਜੰਸੀ ਦੇ ਮਾਲਕ ਕੋਲ ਭੇਜ ਦਿੱਤਾ।
ਗ੍ਰਾਹਕ ਰਾਘਵ ਨੇ ਦੱਸਿਆ ਕਿ ਉਨ੍ਹਾਂ ਦਾ ਵਪਾਰ ਹੀ ਕੁੱਝ ਅਜਿਹਾ ਹੈ ਕਿ ਉਨ੍ਹਾਂ ਕੋਲ ਜਿਆਦਾ ਮਾਤਰਾ 'ਚ ਸਿੱਕਿਆਂ ਵਿੱਚ ਹੀ ਲੈਣ ਦੇਣ ਹੁੰਦਾ ਹੈ ਤੇ ਉਹ ਕਈ ਚਿਰ ਤੋਂ ਸੁਜੂਕੀ ਦਾ ਸਕੂਟਰ ਲੈਣ ਦੇ ਚਾਹਵਾਨ ਸਨ ਤੇ ਹੁਣ ਤਿਉਹਾਰਾਂ ਮੌਕੇ ਜਿਊਂ ਹੀ ਉਹਨਾਂ ਨੂੰ ਪਤਾ ਚੱਲਾ ਕਿ ਸੋਨੀ ਸੁਜੂਕੀ ਵਿਖੇ ਨਿਸ਼ਚਿਤ ਉਪਹਾਰ 'ਤੇ ਵਿਸ਼ੇਸ਼ ਛੂਟ 'ਤੇ ਸਕੂਟਰ ਮਿਲ ਰਿਹਾ ਹੈ ਤਾਂ ਉਹਨਾਂ ਪਹਿਲਾਂ ਤਾਂ ਸਿੱਕਿਆਂ ਨੂੰ ਨੋਟਾਂ 'ਚ ਬਦਲਾਉਣ ਲਈ ਯਤਨ ਕੀਤੇ ਪਰ ਜਦੋਂ ਇੰਨੀ ਵੱਡੀ ਰਕਮ ਵੱਟੇ ਨੋਟ ਪ੍ਰਾਪਤ ਕਰਨ 'ਚ ਕਾਮਯਾਬ ਨਾ ਹੋਏ ਤਾਂ ਉਹ ਸਿੱਕੇ ਲੈ ਕੇ ਹੀ ਏਜੰਸੀ 'ਚ ਸਕੂਟੀ ਖ਼ਰੀਦਣ ਲਈ ਆ ਗਏ । ਦੂਜੇ ਪਾਸੇ ਏਜੰਸੀ ਦੇ ਮਾਲਕ ਪ੍ਰਵੇਸ਼ ਸੋਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਏਜੰਸੀ 'ਤੇ ਕੋਈ ਗ੍ਰਾਹਕ ਕੇਵਲ ਸਿੱਕੇ ਲੈ ਕੇ ਹੀ ਸਕੂਟਰ ਲੈਣ ਪੁੱਜਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anandpur Sahib, Punjab, Scooter