ਰਾਜ ਕੁਮਾਰ
ਰੋਪੜ : ਪਿਛਲੇ ਦਿਨੀਂ ਨੰਗਲ ਦੀ ਆਈਟੀਆਈ ਦੇ ਵਿੱਚ ਇੱਕ ਤੇਂਦੂਆ ਵੱਲੋਂ ਕੁੱਤੇ ਦਾ ਸ਼ਿਕਾਰ ਕਰਨ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ। ਉਸ ਸਮੇਂ ਤੋਂ ਹੀ ਲਗਾਤਾਰ ਇਸ ਆਈਟੀਆਈ ਦੇ ਖੇਤਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ।
ਇਹ ਸਹਿਮ ਦਾ ਮਾਹੌਲ ਅੱਜ ਖਤਮ ਹੋਇਆ, ਜਦੋਂ ਤੇਂਦੂਆ ਪਿੰਜਰੇ ਵਿੱਚ ਫ਼ਸ ਗਿਆ। ਦਰਅਸਲ ਜੀਵ ਸੁਰੱਖਿਆ ਵਿਭਾਗ ਵੱਲੋਂ ਆਈਟੀਆਈ ਵਿੱਚ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਇਆ ਸੀ ਤਾਂ ਜੋ ਇਸ ਏਰੀਏ ਤੋਂ ਤੇਂਦੂਏ ਦੀ ਦਹਿਸ਼ਤ ਨੂੰ ਖਤਮ ਕੀਤਾ ਜਾਵੇ।
ਅੱਜ ਉਹ ਤੇਂਦੂਆ ਪਿੰਜਰੇ ਵਿੱਚ ਫਸ ਗਿਆ ਹੈ। ਮੌਕੇ ਉੱਤੇ ਜੰਗਲੀ ਜੀਵ ਵਿਭਾਗ ਤੇ ਕਰਮਚਾਰੀ ਉਂਝ ਹੋਏ ਹਨ। ਕੁਝ ਹੀ ਸਮੇਂ ਤੱਕ ਇਸ ਜੰਗਲੀ ਜਾਨਵਰ ਨੂੰ ਨੰਗਲ ਦੀ ਆਈਟੀਆਈ ਵਿੱਚੋਂ ਲਿਜਾ ਕੇ ਚਿੜੀਆ ਘਰ ਜਾ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: ITI Rupnagar, Leopard, Rupnagar news